ਕਾਵਿ ਵਿਅੰਗ : ਕਰਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੁਸ਼ਕਲਾਂ ਹਨ ਬਥੇਰੀਆਂ, ਬੰਦੇ ਨੇ ਆਪ ਸਹੇੜੀਆਂ | 

Poetry : Karam

ਮੁਸ਼ਕਲਾਂ ਹਨ ਬਥੇਰੀਆਂ, 
ਬੰਦੇ ਨੇ ਆਪ ਸਹੇੜੀਆਂ | 
ਸੁਰਾਖ਼ ਕੀਤੇ ਆਪ ਹੀ, 
ਡੁਬਦੀਆਂ ਹੁਣ ਬੇੜੀਆਂ |
ਭਟਕਣ 'ਚ ਫਸਿਆ ਉਹ, 
ਲਾਉਂਦਾ ਘੁੰਮਣ ਘੇਰੀਆਂ | 
ਰੁੱਖਾਂ ਨੂੰ  ਵਢਿਆ ਉਸ ਨੇ, 
ਗਰਮ ਚਲੀਆਂ ਹਨੇਰੀਆਂ |  
ਆਪੇ ਕਟਣੀਆਂ ਨੇ ਬੰਦਿਆ, 
ਫ਼ਸਲਾਂ ਬੀਜੀਆਂ ਤੂੰ ਜਿਹੜੀਆਂ |
- ਨਵਦੀਪ ਸਿੰਘ ਭਾਟੀਆ (ਲੈਕ.) ਖਰੜ, ਮੋਹਾਲੀ | 
ਮੋਬਾਈਲ :  9876729056