Independence
ਗ਼ਰੀਬ ਘਰਾਂ ਨੇ ਕਰ ਕੁਰਬਾਨੀ, ਫਿਰ ਆਜ਼ਾਦੀ ਵਿਆਹੀ ਤੂੰ,
ਜਿਨ੍ਹਾਂ ਨੇ ਸੀ ਜਾਨਾਂ ਵਾਰੀਆਂ, ਗ਼ਰੀਬਾਂ ਘਰੇ ਨਾ ਆਈ ਤੂੰ,
ਅਮੀਰਾਂ ਦੇ ਤੂੰ ਤਲੂਏ ਚਟਦੀ, ਬਣੀ ਫਿਰੇਂ ਭਰਜਾਈ ਤੂੰ,
ਐਸ਼ੋ ਅਰਾਮ ਇਨ੍ਹਾਂ ਨੂੰ ਦਿਤੇ, ਦਾਜ ਬਥੇਰਾ ਲਿਆਈ ਤੂੰ,
ਕੋਠੀਆਂ ਕਾਰਾਂ ਮਹਿਲ ਮੁਨਾਰੇ, ਜਾਵੇਂ ਅਮੀਰ ਬਣਾਈ ਤੂੰੰ,
ਮਿਹਨਤਕਸ਼ਾ ਦੇ ਗਲ ਵਿਚ ਲੀਰਾਂ, ਪਾਟੀਆਂ ਫਿਰੇ ਪਵਾਈ ਤੂੰ,
'ਚਾਨੀ' ਦੇ ਘਰ ਪੈਰ ਨਾ ਪਾਏ, ਕਵਿਤਾ ਜਾਏਂ ਲਿਖਵਾਈ ਤੂੰ।
-ਬਲਵਿੰਦਰ ਸਿੰਘ ਚਾਨੀ ਬਰਗਾੜੀ, ਸੰਪਰਕ : 94630-95624