Poem: ਇਹ ਇਕ ਭਰਮ ਹੈ
ਇਹ ਇਕ ਭਰਮ ਹੈ
ਰਾਵਣ ਮਰ ਗਿਆ ਇਹ ਇਕ ਭਰਮ ਹੈ,
ਕਈਆਂ ਦੇ ਅੰਦਰ ਅੱਜ ਵੀ ਸਰਗਰਮ ਹੈ।
ਕੌਣ ਆਖਦੈ ਲੰਕਾ ਸੜ ਕੇ ਸੁਆਹ ਹੋ ਗਈ,
ਪਾਪ ਦੀ ਨਗਰੀ ਢਹਿ ਕੇ ਤਬਾਹ ਹੋ ਗਈ।
ਮਾਹੌਲ ਅੱਜ ਵੀ ਪਹਿਲਾਂ ਵਾਂਗ ਗਰਮ ਹੈ,
ਰਾਵਣ ਮਰ ਗਿਆ ਇਹ ਇਕ ਭਰਮ ਹੈ।
ਹੁਣ ਤਾਂ ਕਈ ਤਰ੍ਹਾਂ ਦੀਆਂ ਲੰਕਾ ਆ ਗਈਆਂ,
ਕੁੱਝ ਕੁ ਘਰਾਣਿਆਂ ਨੇ ਮਿਲ ਕੇ ਖਾ ਲਈਆਂ।
ਅੱਜਕੱਲ੍ਹ ਪੈਸਾ ਹੀ ਬਣ ਗਿਆ ਧਰਮ ਹੈ,
ਰਾਵਣ ਮਰ ਗਿਆ ਇਹ ਇਕ ਭਰਮ ਹੈ।
ਰਾਵਣ ਇਕ ਨਹੀਂ, ਹੁਣ ਤਾਂ ਕਈ ਹੋ ਗਏ,
ਸੀਤਾ ਵਰਗੀਆਂ ਧੀਆਂ ਦੇ ਹੱਕ ਖੋਹ ਲਏ।
ਰਾਕਸ਼ ਰੂਪੀ ਲੋਕਾਂ ਨੇ ਲਾਹ ’ਤੀ ਸ਼ਰਮ ਹੈ,
ਰਾਵਣ ਮਰ ਗਿਆ ਇਹ ਇਕ ਭਰਮ ਹੈ।
ਰਾਵਣ ਪਹਿਲਾ ਨਾਲੋਂ ਹੋ ਗਿਆ ਸ਼ੈਤਾਨ ਹੈ,
ਸ਼ਰੀਫ਼ ਬੰਦਾ ਵੇਖ ਵੇਖ ਹੋਇਆ ਹੈਰਾਨ ਹੈ।
ਉਹੀ ਚੌਧਰੀ ਜਿਹਦਾ ਪੁੱਠਾ ਸਿੱਧਾ ਕਰਮ ਹੈ,
ਰਾਵਰ ਮਰ ਗਿਆ ਇਹ ਇਕ ਭਰਮ ਹੈ।
-ਨਵਦੀਪ ਸਿੰਘ ਭਾਟੀਆ (ਲੈਕ.) ਖਰੜ
9876729056