ਘਟੀਆ ਮਨਸੂਬੇ: ਧਰਮ ਦੇ ਨਾਂ ’ਤੇ ਲੜਦੇ ਵੇਖੇ, ਗ਼ਰੂਰ ਦੀ ਟੀਸੀ ਚੜ੍ਹਦੇ ਵੇਖੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਰੱਬ ਦੇ ਬੰਦੇ ਵੇਖੋ ਕੀ ਕੀ ਕਰਦੇ,ਇਕ ਦੂਜੇ ਉੱਤੇ ਦੋਸ਼ ਮੜ੍ਹਦੇ ਵੇਖੇ...

Bad intentions: Seeing fighting in the name of religion, seeing pride rising...

 

ਧਰਮ ਦੇ ਨਾਂ ’ਤੇ ਲੜਦੇ ਵੇਖੇ, 
        ਗ਼ਰੂਰ ਦੀ ਟੀਸੀ ਚੜ੍ਹਦੇ ਵੇਖੇ।   
ਨਿੰਦਿਆ ਕਰਨ ’ਚ ਮੋਹਰੀ ਹੁੰਦੇ,  
        ਦੂਜਿਆਂ ਦੀ ਧੌਣ  ਫੜਦੇ ਵੇਖੇ। 
ਮੈਂ ਮੇਰੀ ਦੀ ਖ਼ੁਮਾਰੀ ’ਚ ਫੱਸ ਕੇ,  
        ਨਫ਼ਰਤ ਦੀ ਅੱਗ ’ਚ ਸੜਦੇ ਵੇਖੇ।
ਮਾਨਵਤਾ ਦੀ ਤਾਂ ਗੱਲ ਭੁੱਲ ਗਏ,  
        ਕੁਮੈਂਟਾਂ ਵਿਚ ਭੜਾਸ ਕਢਦੇ ਵੇਖੇ।  
ਰੱਬ ਦੇ ਬੰਦੇ ਵੇਖੋ ਕੀ ਕੀ ਕਰਦੇ,  
        ਇਕ ਦੂਜੇ ਉੱਤੇ ਦੋਸ਼ ਮੜ੍ਹਦੇ ਵੇਖੇ।  
ਕਹਿਣ ਨੂੰ ਤਾਂ ਉਹ ਧਰਮ ਦੇ ਨੇੜੇ,  
        ਘਟੀਆ ਮਨਸੂਬੇ ਘੜਦੇ ਵੇਖੇ।  
- ਨਵਦੀਪ ਸਿੰਘ ਭਾਟੀਆ (ਲੈਕਚਰਾਰ)
ਖਰੜ (ਜ਼ਿਲ੍ਹਾ ਮੋਹਾਲੀ) ਮੋਬਾਈਲ : 9876729056