Poem: ਜੋਤਿ ਸਰੂਪੀ ਬਾਬਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਲਯੁੱਗ ਅੰਦਰ ਆਇਆ ਬਾਬਾ, ਡੁੱਬਦਿਆਂ ਪਾਰ ਕਰਾਇਆ ਬਾਬਾ। ਜੋਤ  ਸਰੂਪੀ ਇਕੋ  ਰੱਬ ਹੈ ਭਾਈ, ਸੱਭ ਦੇ  ਤਾਈਂ ਸੁਣਾਇਆ ਬਾਬਾ।

Guru Nanak Dev ji parkash purab

ਕਲਯੁੱਗ ਅੰਦਰ ਆਇਆ ਬਾਬਾ, ਡੁੱਬਦਿਆਂ ਪਾਰ ਕਰਾਇਆ ਬਾਬਾ।
ਜੋਤ  ਸਰੂਪੀ ਇਕੋ  ਰੱਬ ਹੈ ਭਾਈ, ਸੱਭ ਦੇ  ਤਾਈਂ ਸੁਣਾਇਆ ਬਾਬਾ।
ਭਰਮ ਪਖੰਡਾਂ ਦੇ ਵਿਚੋਂ  ਕੱਢ ਕੇ, ਸੱਚ ਦੇ ਮਾਰਗ ਪਾਇਆ ਬਾਬਾ।
ਰਾਏ ਭੋਂਇ ਦੀ ਤਲਵੰਡੀ ਸੀ ਉਹ, ਜਿੱਥੇ  ਚੰਨ ਰੁਸ਼ਨਾਇਆ ਬਾਬਾ।
ਧੰਧੂਕਾਰ ਸੀ ਕੁਲ ਆਲਮ ’ਤੇ, ਸੂਰਜ ਸੱਚ ਚੜਾਇਆ ਬਾਬਾ।
ਚਾਰ ਉਦਾਸੀਆਂ ਪੈਦਲ ਕਰ ਕੇ, ਨਿਰਮਲ ਪੰਥ ਚਲਾਇਆ ਬਾਬਾ।
ਗੁਰੂ ਗ੍ਰੰਥ ਜੀ ਵਿਚ ਜੋਤ ਟਿਕਾਈ, ਸ਼ਬਦ ਗੁਰੂ ਲੜ ਲਾਇਆ ਬਾਬਾ।
ਗੁਰੂ ਬਾਬੇ ਦੇ ਦਰਸ਼ਨ ਹੁੰਦੇ, ਪੱਤੋ, ਜਿਨ੍ਹੀਂ ਨਾਮ ਧਿਆਇਆ ਬਾਬਾ।
ਗੁਰੂ ਨਾਨਕ, ਧੰਨ ਗੁਰੂ ਨਾਨਕ, ਕਲ ਤਾਰਣ ਆਇਆ ਬਾਬਾ।
- ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ।
ਮੋਬਾਈਲ : 94658-21417