Salute the farmers
ਸੜਕਾਂ ਉਤੇ ਨੇ ਬੈਠੇ ਅੱਜ ਅੰਨਦਾਤੇ,
ਕਰੀ ਹੱਕ ਸੱਚ ਦੀ ਸਦਾ ਕਮਾਈ ਜਿਨ੍ਹਾਂ ਨੇ,
ਸਾਰਾ ਦੇਸ਼ ਹੀ ਪੰਜਾਬੀਆਂ ਤੇ ਮਾਣ ਕਰਦਾ,
ਆਵਾਜ਼ ਹੱਕਾਂ ਲਈ ਉੱਚੀ ਉਠਾਈ ਜਿਨ੍ਹਾਂ ਨੇ,
ਬੁਕਦੇ ਹੱਦਾਂ ਤੇ ਆਸ਼ੇ ਸਵਰਾਜ ਫਿਰਦੇ,
ਫੁੰਕਾਰੇ ਮਾਰ ਕੇ ਦਿੱਲੀ ਕੰਬਣ ਲਾਈ ਜਿਨ੍ਹਾਂ ਨੇ,
ਕਰਦਾ ਕਿਸਾਨਾਂ ਨੂੰ ਦਿਲੋਂ ਸਲਾਮ ਰਾਜਾ,
ਮੋਦੀ ਸਰਕਾਰ ਵੀ ਸੋਚਾਂ ਵਿਚ ਪਾਈ ਜਿਨ੍ਹਾਂ ਨੇ।
-ਰਾਜਾ ਗਿੱਲ ਚੜਿੱਕ, ਸੰਪਰਕ : 94654-11585