Poem: ਤਹਿਜ਼ੀਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜੇ ਬੋਲਣ ਦੀ ਤਹਿਜ਼ੀਬ ਨਹੀਂ ਕੀ ਖ਼ਾਕ ਹੋਣਗੇ। ਉਂਝ ਬਣਦੇ ਉਹ ਬੜੇ ਪਵਿੱਤਰ ਪਾਕਿ ਹੋਣਗੇ। ਮੈਂ, ਮੇਰੀ ਨਾ ਕਰ ਸੱਜਣਾਂ ਕੁੱਝ ਨਾਲ ਨਹੀਂ ਜਾਣਾ....

Poem: ਤਹਿਜ਼ੀਬ

ਜੇ ਬੋਲਣ ਦੀ ਤਹਿਜ਼ੀਬ ਨਹੀਂ ਕੀ ਖ਼ਾਕ ਹੋਣਗੇ। ਉਂਝ ਬਣਦੇ ਉਹ ਬੜੇ ਪਵਿੱਤਰ ਪਾਕਿ ਹੋਣਗੇ।
ਮੈਂ, ਮੇਰੀ ਨਾ ਕਰ ਸੱਜਣਾਂ ਕੁੱਝ ਨਾਲ ਨਹੀਂ ਜਾਣਾ, ਤੇਰੇ ਨਾਲ ਤਾਂ ਤੇਰੇ ਕਰਮ ਤੇ ਇਖ਼ਲਾਕ ਹੋਣਗੇ।
ਜਿੰਨਾ ਸਿਰ ਤੇ ਹੰਕਾਰ ’ਚ ਭੱਜਿਆ ਫਿਰਦੈਂ ਤੂੰ, ਤੇਰੇ ਨਾਲ ਨਾ ਉਦੋਂ ਉਹ ਵੀ ਸੰਗੀ-ਸਾਕ ਹੋਣਗੇ।
ਦੋ-ਦੋ ਫੁੱਟ ਦੇ ਧੌਣ ’ਚ ਕਿੱਲੇ ਲਈ ਜੋ ਫਿਰਦੇ, ਉਹ ਵੀ ਤਾਂ ਇਕ ਦਿਨ ਖ਼ਾਕ ’ਚ ਖ਼ਾਕ ਹੋਣਗੇ।
ਹੁਣ ਤਾਂ ਮੋਢਿਆਂ ਉੱਤੋਂ ਦੀ ਜੋ ਨੇ ਥੁੱਕਦੇ ਫਿਰਦੇ, ਜਦ ਹੋਏ ਉਮਰ-ਦਰਾਜ਼ ਫਿਰ ਮਜ਼ਾਕ ਹੋਣਗੇ।
ਅਸੀਂ ਹੀ ਜੇਕਰ ਭੁੱਲ ਗਏ ਅਪਣੇ ਵਿਰਸੇ ਨੂੰ, ਦੱਸਾਂਗੇ ਕੀ ਦੱਸੋ? ਪੁੱਛਦੇ ਜਦ ਜਵਾਕ ਹੋਣਗੇ।
ਬੱਚੇ ਨਾਲ ਨਾਂ ਬੋਲੋਗੇ ਜੇ ਮਾਂ-ਬੋਲੀ ‘ਹਰਮੀਤ’, ਇੰਗਲਿਸ਼ ਵਿਚ ਕਰਦੇ ਟਾਕ-ਟੂ-ਟਾਕ ਹੋਣਗੇ।
- ਹਰਮੀਤ ਸਿਵੀਆਂ (ਬਠਿੰਡਾ। ਮੋਬਾਈਲ : 80547-57806