ਵੰਡੋ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਵੰਡੋ

Sharing

ਤੁਸੀ ਧਰਮ ਜਿਵੇਂ ਵੰਡੇ ਨੇ ਲੋਕੋ, ਇਹ ਧਰਤੀ ਵੀ ਵੰਡੋ, ਸਤਾਰੇ ਵੀ ਵੰਡੋ,
ਤੁਸੀ ਜਿਵੇਂ ਧਰਮਾਂ ਉਤੇ ਕਬਜ਼ਾ ਹੈ ਕੀਤਾ, ਇਵੇਂ ਤੁਸੀ ਸਾਰੇ ਨਜ਼ਾਰੇ ਵੀ ਵੰਡੋ, 
ਸਿਵੇ ਤੇ ਕਬਰਾਂ ਤੁਸੀ ਵੰਡ ਲਏ ਨੇ, ਤਾਂ ਕੁਦਰਤ ਦੇ ਸਾਰੇ ਪਸਾਰੇ ਵੀ ਵੰਡੋ,
ਤੁਸੀ ਵੰਡ ਕੇ ਬੈਠੇ ਹੋ ਭਗਵਾਨ ਅਪਣੇ, ਤੁਸੀ ਰਾਤ, ਦਿਨ, ਵਕਤ ਸਾਰੇ ਵੀ ਵੰਡੋ,

ਤੁਸੀ ਜਾਤਾਂ ਪਾਤਾਂ ਵਿਚ ਵੰਡਦੇ ਹੋ ਦੁਨੀਆਂ, ਇਹ ਬਾਗਾਂ ਦੇ ਫੁੱਲ ਪਿਆਰੇ ਵੀ ਵੰਡੋ,
ਤੁਸੀ ਅਪਣੇ ਰੱਬ ਲੈ ਕੇ ਫਿਰਦੇ ਹੋ ਰਾਹ ਵਿਚ, ਜੋ ਪੌਦੇ ਨੇ ਏਨੇ ਖਲਾਰੇ ਵੀ ਵੰਡੋ,
ਤੁਸੀ ਧਰਤ ਵੰਡੀ, ਇਹ ਪਾਣੀ ਵੀ ਵੰਡਿਆ, ਹੁਣ ਬਾਰਿਸ਼ ਦੇ ਪਾਣੀ ਵਿਚਾਰੇ ਵੀ ਵੰਡੋ।
ਬਲਵੰਤ ਸਿੰਘ ਗਿਆਸਪੁਰਾ, ਸੰਪਰਕ : 98887-47151