ਕਹਿਰ ਕੋਰੋਨਾ ਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੋਰੋਨਾ ਦਾ ਹੈ ਕਹਿਰ ਬਹੁਤ ਵੱਧ ਗਿਆ, ਰਹਿਣਾ ਪਊ ਹੁਣ ਹੋ ਕੇ ਚੁਕੰਨੇ ਜੀ,

corona virus

ਕੋਰੋਨਾ ਦਾ ਹੈ ਕਹਿਰ ਬਹੁਤ ਵੱਧ ਗਿਆ, ਰਹਿਣਾ ਪਊ ਹੁਣ ਹੋ ਕੇ ਚੁਕੰਨੇ ਜੀ,

ਸੱਭ ਨੇ ਹਥਿਆਰ ਇਸ ਮਹਾਂਮਾਰੀ ਅੱਗੇ ਸੁੱਟੇ, ਕਹਿੰਦੇ ਕਹਾਉਂਦੇ ਦੇਸ਼ ਜੋ ਦੁਨੀਆਂ ਵਿਚ ਮੰਨੇ ਜੀ,

ਅਰਥ ਵਿਵਸਥਾ ਨੂੰ ਖੋਰਾ ਬਹੁਤ ਲੱਗ ਚੁੱਕਾ, ਵਿਗਿਆਨੀ ਉਹੋ ਕਹਿਣ ਜਿਹੜੇ ਮੰਨੇ ਪ੍ਰਮੰਨੇ ਜੀ,

ਰੱਬ ਦੀ ਕਰੋਪੀ ਲੱਗੇ ਚਰਮ ਸੀਮਾ ਤੇ ਪਹੁੰਚੀ, ਦੁਨੀਆਂ ਇਹ ਸਾਰੀ ਹੁਣ ਲਾਊ ਇਕ ਬੰਨੇ ਜੀ,

ਇਵੇਂ ਰਹਿਣਾ ਪਊ ਇਸ ਨਾਲ ਸਾਰਿਆਂ ਨੂੰ, ਜਾਂਦਾ ਨਹੀਂ ਇਹ ਖੜਕਾਉ ਭਾਵੇਂ ਥਾਲੀਆਂ ਜਾਂ ਛੰਨੇ ਜੀ,

ਕੁਦਰਤ ਨੂੰ ਛੇੜ ਕੇ ਖਟਿਆ ਕੀ ਦੱਦਾਹੂਰੀਆ ਕਹੇ, ਮਨਮਰਜ਼ੀ ਰਹੇ ਕਰਦੇ ਆਪਾਂ ਹੋ-ਹੋ ਕੇ ਅੰਨ੍ਹੇ ਜੀ।

-ਜਸਵੀਰ ਸ਼ਰਮਾ ਦੱਦਾਹੂਰ, ਸੰਪਰਕ : 95691-49556