Running out of water
ਆਉ ਬੱਚਿਉ! ਦੱਸਾਂ ਅਜਬ ਕਹਾਣੀ,
ਪਹਿਲਾਂ ਮਿਲਿਆ ਪਾਣੀ, ਉਸ ਪਿੱਛੋਂ ਪ੍ਰਾਣੀ |
ਜਿੰਨੇ ਜੀਵ ਇਸ ਧਰਤੀ 'ਤੇ, ਉਨ੍ਹਾਂ ਸਭਨਾਂ ਦਾ ਜੀਵਨ ਪਾਣੀ |
ਹਰੇ ਭਰੇ ਜੋ ਜੰਗਲ ਬੇਲੇ, ਸੱਭ ਬਨਸਪਤੀ ਦਾ ਜੀਵਨ ਜਾਣੀ |
ਕੁਦਰਤ ਦਾ ਇਹ ਅਨਮੋਲ ਖ਼ਜ਼ਾਨਾ, ਬਿਨ ਪਾਣੀ ਸੱਭ ਖ਼ਤਮ ਕਹਾਣੀ |
ਨੰਨ੍ਹੇ, ਬੀਜ ਤੋਂ ਕਿਵੇਂ ਰੁੱਖ ਬਣ ਜਾਊ, ਮਿਲੇ ਨਾ ਸਾਥ ਉਸ ਨੂੰ ਜੇ ਪਾਣੀ |
ਰਲ ਕੇ ਸਾਰੇ ਹੰਭਲਾ ਮਾਰੋ, ਕਰੋ ਪ੍ਰਚਾਰ, ਪਾਣੀ ਦੀ ਹਰ ਬੂੰਦ ਬਚਾਣੀ |
'ਗੋਸਲ' ਪਾਣੀ ਦੁਨੀਆਂ 'ਚੋਂ ਮੁਕਦਾ ਜਾਂਦਾ, ਲੱਭ ਹੱਲ, ਨਾ ਉਲਝੇ ਮਨੁੱਖਤਾ ਦੀ ਤਾਣੀ |
-ਬਹਾਦਰ ਸਿੰਘ ਗੋਸਲ, ਚੰਡੀਗੜ੍ਹ
ਮੋਬਾਈਲ : 98764-52223