ਕਲਮ ਤੇ ਬੰਦੂਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਤੁਸੀਂ ਹੱਥੋਂ ਛੱਡੋ ਬੰਦੂਕਾਂ ਨੂੰ, ਕਲਮਾਂ ਲਉ ਸੰਭਾਲ।

Image: For representation purpose only.


ਤੁਸੀਂ ਹੱਥੋਂ ਛੱਡੋ ਬੰਦੂਕਾਂ ਨੂੰ, ਕਲਮਾਂ ਲਉ ਸੰਭਾਲ।
        ਰਾਜ ਕਲਮਾਂ ਹੀ ਕਰਦੀਆਂ, ਬੰਦੂਕਾਂ ਕਰਨ ਕੰਗਾਲ।
ਕਲਮ ਲਿਖੇ ਵਿਚ ਕਿਤਾਬ ਦੇ,  ਗਿਆਨ ਬੇਮਿਸਾਲ।
        ਪੜ੍ਹ ਅਕਲਾਂ ਨੇ ਆ ਜਾਂਦੀਆਂ, ਹੱਥੀਂ ਬੰਦੂਕ ਲੱਗੇ ਮਜਾਲ।
ਜਦ ਅੰਦਰ ਚਾਨਣ ਹੋ ਗਿਆ, ਲੱਗ ਜਾਣੀ ਫੇਰ ਜੰਗਾਲ।
        ਮਨੁੱਖ ਕਿਉਂ ਨੀਂ ਇਹ ਸਮਝਦਾ, ਸ਼ੈਤਾਨਾਂ ਦੀ ਚਾਲ।
ਮਰਦੀ ਦੋਵੇਂ ਪਾਸੇ ਮਨੁੱਖਤਾ, ਖ਼ੰਜਰ, ਬੰਦੂਕਾਂ ਨਾਲ।
        ਰਹਿਬਰ ਸਾਡੇ ਪਏ ਆਖਦੇ, ਸਭੇ ਨੇ ਸਾਂਝੀਵਾਲ।
ਤਿਆਗੋ ਤੁਸੀਂ ਮਾੜੀ ਸੋਚ ਨੂੰ, ਬਦਲ ਲਉ ਖ਼ਿਆਲ।
        ਪੱਤੋ, ਮੁੜ ਪਉ ਘਰ ਅਪਣੇ, ਰਹੇ ਕਿਉਂ ਜਿੰਦਾਂ ਗਾਲ।
- ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ।
ਮੋਬਾਈਲ : 94658-21417