ਸਪੋਕਸਮੈਨ ਜੇ ਸੱਚ ਲਿਖਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਪੋਕਸਮੈਨ ਜੇ ਸੱਚ ਹੈ ਲਿਖਦਾ, ਉਸ ਦਾ ਕਰਦਾ ਜੇ ਸਤਕਾਰ ਓ ਬਾਦਲ,

Sukhbir singh badal

ਸਪੋਕਸਮੈਨ ਜੇ ਸੱਚ ਹੈ ਲਿਖਦਾ, ਉਸ ਦਾ ਕਰਦਾ ਜੇ ਸਤਕਾਰ ਓ ਬਾਦਲ,
ਅਪਣੀ ਗ਼ਲਤੀ ਨੂੰ ਆਪ ਜੇ ਮੰਨਦਾ, ਆਉਂਦਾ ਤੇਰੇ ਵਿਚ ਸੁਧਾਰ ਓ ਬਾਦਲ,
ਸੱਚ ਤੋਂ ਹੁਣ ਨਾ ਤੈਨੂੰ ਭਜਣਾ ਪੈਂਦਾ, ਕਦੇ ਹੁੰਦੀ ਨਾ ਤੇਰੀ ਹਾਰ ਓ ਬਾਦਲ,
ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ, ਚੱਲੇ ਸੀ ਜਿਹੜੇ ਹਥਿਆਰ ਓ ਬਾਦਲ,

ਦੋ ਸਿੱਖ ਵਿਚ ਸ਼ਹੀਦ ਕਰ ਦਿਤੇ, ਉਦੋਂ ਤੇਰੀ ਸੀ ਨਾ ਸਰਕਾਰ ਓ ਬਾਦਲ,
ਉਸ ਚੀਜ਼ ਦਾ ਕੌਮ ਜਵਾਬ ਹੈ ਮੰਗਦੀ, ਸਾਹਮਣੇ ਆ ਕਰ ਵਿਚਾਰ ਓ ਬਾਦਲ,
ਆਹ ਸਿੱਖੀ ਦਾ ਜੋ ਮੁਖੌਟਾ ਪਾਇਆ, ਉਹ ਦਿਸਿਆ ਨਹੀਂ ਕਿਰਦਾਰ ਓ ਬਾਦਲ,
ਕੌਮ ਨੇ ਕੀਤਾ ਤੇਰਾ ਲੇਖਾ ਜੋਖਾ, ਵਿਚੋਂ ਨਿਕਲਿਆ ਤੂੰ ਗ਼ੱਦਾਰ ਓ ਬਾਦਲ। 

ਮਨਜੀਤ ਸਿੰਘ ਘੁੰਮਣ, ਸੰਪਰਕ : 97810-86688