poem in punjabi
Poem In Punjabi: ਪੱਕੀ ਮਿੱਤਰਾ ਇਹ ਦਿਲ ਵਿਚ ਧਾਰੀ,
ਹੁਣ ਨਹੀਂ ਪਰਾਲੀ ਫੂਕਣੀ।
ਹੁੰਦੀ ਹਾਨੀ ਵਾਤਾਵਰਣ ਨੂੰ ਭਾਰੀ
ਹੁਣ ਨਹੀਂ ਪਰਾਲੀ ਫੂਕਣੀ।
ਸੜ ਜਾਣ ਅੱਗ ਵਿਚ ਜੀਅ ਜੰਤ ਰੱਬ ਦੇ।
ਰੁੱਖ ਪਸ਼ੂ ਪੰਛੀ ਸਾਹ ਸੂਤੇ ਜਾਣ ਸੱਭ ਦੇ।
ਇਹ ਗਲ ਕਿਉਂ ਪਹਿਲਾਂ ਨਾ ਵਿਚਾਰੀ।
ਹੁਣ ਨਹੀਂ ਪਰਾਲੀ ਫੂਕਣੀ।
ਮਿੱਟੀ-ਘੱਟਾ ਧੂੜ ਧੂਆਂ, ਚੜ੍ਹ ਕੇ ਅਕਾਸ਼ ਨੂੰ।
ਅੱਖਾਂ ਨੂੰ ਜਲਣ ਦਿੰਦਾ, ਖਾਜ ਖੱਲ ਮਾਸ ਨੂੰ।
ਧੂਆਂ ਜ਼ਹਿਰ ਨਿਰੀ ਸਾਹ ਦੀ ਬਿਮਾਰੀ।
ਹੁਣ ਨਹੀਂ ਪਰਾਲੀ ਫੂਕਣੀ।
ਮੱਕੀ, ਮੁੰਗਫਲੀ, ਮਾਂਹ ਮੋਠ ਚਰ੍ਹੀ ਬਾਜਰਾ।
ਹੋਰ ਵੀ ਫ਼ਸਲ ਬੜੀ ਗਲ ਮੰਨ ਨਾਜਰਾ।
ਕਰ ਮੂੰਜੀ ਦੇ ਬਦਲ ਦੀ ਤਿਆਰੀ।
ਹੁਣ ਨਹੀਂ ਪਰਾਲੀ ਫੂਕਣੀ।
ਦਾਲਾਂ ਤਿਲ ਆਦਿ ਸਣ-ਸਣੀ ਬੀਜ ਬਲਿਆ। ਛੱਡ ਝੋਨੇ ਤਾਈਂ ਯਾਰਾ, ਪਾਣੀ ਮੁੱਕ ਚਲਿਆ।
‘ਸੋਹਣੇ’ ਮੰਨੀਏ ਸਲਾਹ ਸਰਕਾਰੀ।
ਹੁਣ ਨਹੀਂ ਪਰਾਲੀ ਫੂਕਣੀ।
ਪੱਕੀ ਮਿੱਤਰਾ ਇਹ ਦਿਲ ਵਿਚ ਧਾਰੀ,
ਹੁਣ ਨਹੀਂ ਪਰਾਲੀ ਫੂਕਣੀ।
ਹੁੰਦੀ ਹਾਨੀ ਵਾਤਾਵਰਣ ਨੂੰ ਭਾਰੀ,
ਹੁਣ ਨਹੀਂ ਪਰਾਲੀ ਫੂਕਣੀ।
- ਸੁਰਿੰਦਰ ਸਿੰਘ ‘ਸੋਹਣਾ’।
- 94175-44400