ਅੱਜ ਦੇ ਆਪੇ ਬਣੇ ਅਕਾਲੀ 

ਏਜੰਸੀ

ਵਿਚਾਰ, ਕਵਿਤਾਵਾਂ

ਅਕਾਲੀ ਰੂਪ ਸੀ ਕਦੇ ਅਕਾਲ ਦਾ ਰੂਪ ਯਾਰੋ, 

Sukhbir Badal, Parkash Badal

ਅਕਾਲੀ ਰੂਪ ਸੀ ਕਦੇ ਅਕਾਲ ਦਾ ਰੂਪ ਯਾਰੋ, 
ਅੱਜ ਅਪਣੀ ਹੀ ਮੌਤ ਇਹ ਮਰਨ ਲੱਗਾ।         

ਕਦੀ ਸਮਾਂ ਸੀ ਦੁਨੀਆਂ ਲੋਹਾ ਇਸ ਦਾ ਮੰਨਦੀ ਸੀ,
ਅੱਜ ਸੌਦਾ ਸਾਧ ਦੇ ਅੱਗੇ ਰੋਣ ਲੱਗਾ।

ਸ਼ਸਤਰਾਂ ਵਾਲਿਆਂ ਨਾਲ ਸੀ ਅੱਗੇ ਹੋ ਲੜਦਾ,
ਅੱਜ ਨਿਹੱਥਿਆਂ ’ਤੇ ਗੋਲਾਈਆਂ ਚਲਾਉਣ ਲੱਗਾ।        

ਕਦੇ ਕਰਦਾ ਸਤਿਕਾਰ ਸੀ ਸਾਰੇ ਗ੍ਰੰਥਾਂ ਦਾ,
ਅੱਜ ਅਪਣਾ ਹੀ ਗੁਰੂ ਗ੍ਰੰਥ ਪੜਵਾਉਣ ਲੱਗਾ।

ਕੱਲ ਮੀਰੀ-ਪੀਰੀ ਸਿਧਾਂਤ ਸੀ ਦੋਸ਼ੀਆਂ ਨੂੰ ਸਜ਼ਾ ਦੇਂਦਾ,
ਅੱਜ ਨਿਰਦੋਸੀਆਂ ਨੂੰ ਸਜ਼ਾ ਇਹ ਦੁਆਉਣ ਲੱਗਾ।        

ਗੁਰਮਤੇ ਰਾਹੀਂ ਸੀ ਪੰਥ ਦਾ ਕਦੇ ਹੱਲ ਹੁੰਦਾ,
ਅੱਜ ਚੰਮ ਦੀਆਂ ਇਹ ਚਲਾਉਣ ਲੱਗਾ।

ਅਕਾਲੀ ਦਲ ਨੂੰ ਕਦੇ ਕੋਈ ਖ਼ਤਰਾ ਨਹੀਂ,
ਅੱਜ ਇਕ ਧਿਰ ਦਾ ਅਕਾਲੀ ਘਬਰਾਉਣ ਲੱਗਾ।        

ਲਾਈ ਲੱਗਾਂ ਨੂੰ ਨਹੀਂ ਸ਼ਰਮ ਹਯਾ ਹੁੰਦੀ,
ਅੱਜ ਵਖਰੇ ਹੀ ਰੂਪ ਇਹ ਵਿਖਾਉਣ ਲੱਗਾ।

ਸੱਚਾ ਅਕਾਲੀ ਮਾਰਿਆਂ ਵੀ ਕਦੇ ਨਹੀਂ ਮਰਦਾ,
ਅੱਜ ਸਦੀਵੀਂ ਸੱਚ ‘ਬਲੱਗਣ’ ਬਤਾਉਣ ਲੱਗਾ।

- ਸੁਰਜੀਤ ਸਿੰਘ ਬਲੱਗਣ। ਮੋਬਾਈਲ : 94637  28315