ਸਿੰਘ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜਿੱਥੇ ਦੁਨੀਆਂ ਮੱਥੇ ਟੇਕਦੀ, ਸ਼ੀਸ਼ ਝੁਕਾ ਰਗੜੇ ਨੱਕਾਂ ਨੂੰ,  ਗੱਲ ਉਹਦੀ ਕਰਨ ਲੱਗਾ, ਜਿਹੜਾ ਕੱਲਾ ਧੂੰਹਦਾ ਲੱਖਾਂ ਨੂੰ।

peom in punjabi

ਜਿੱਥੇ ਦੁਨੀਆਂ ਮੱਥੇ ਟੇਕਦੀ, ਸ਼ੀਸ਼ ਝੁਕਾ ਰਗੜੇ ਨੱਕਾਂ ਨੂੰ, 
ਗੱਲ ਉਹਦੀ ਕਰਨ ਲੱਗਾ, ਜਿਹੜਾ ਕੱਲਾ ਧੂੰਹਦਾ ਲੱਖਾਂ ਨੂੰ।
ਸ਼ੀਸ਼ ਅਪਣਾ ਰੱਖ ਤਲੀ ’ਤੇ, ਲੜਦੇ ਸੂਰੇ ਕਿੱਦਾਂ ਦੇ,
ਰਹਿੰਦੀ ਦੁਨੀਆਂ ਤਕ ਨਿਸ਼ਾਨ ਝੂਲਣੇ, ਸੂਰਮੇ ਸਿੰਘ ਸ਼ਹੀਦਾਂ ਦੇ।
ਬੱਚਿਆਂ ਦੇ ਗਲ ਹਾਰ ਪੁਆ ਕੇ, ਨੇਜ਼ਿਆਂ ਉਤੇ ਬੱਚੇ ਟੰਗਾ ਕੇ,
ਮਨੂੰਓ ਜ਼ੋਰ, ਲਗਾ ਲੈ ਲੱਗਦਾ, ਸਿੰਘ ਨਾ ਮੁੱਕਣੇ ਦੇਖ ਮੁਕਾ ਕੇ।
ਉੱਥੋਂ ਤਕ ਨਿਸ਼ਾਨ ਝੂਲਣੇ, ਟੁਕੜੇ ਲਿਜਾਣੇ ਜਿੱਥੇ ਤਕ ਗਿੱਧਾਂ ਨੇ,
ਰਹਿੰਦੀ ਦੁਨੀਆਂ ਤਕ ਨਿਸ਼ਾਨ ਝੂਲਣੇ, ਸੂਰਮੇ ਸਿੰਘ ਸ਼ਹੀਦਾਂ ਦੇ।
ਅਜੀਤ, ਜੁਝਾਰ, ਸੂਰੇ ਜਦ ਲੜਦੇ, ਵੈਰੀ ਬੇਰਾਂ ਵਾਂਗ ਨੇ ਝੜਦੇ,
ਫ਼ਤਿਹ ਸਿੰਘ, ਜ਼ੋਰਾਵਰ ਜਿਹੇ ਯੋਧੇ, ਨੀਹਾਂ ਦੇ ਥੰਮ੍ਹ ਕਰ ਦੇਣ ਬੋਦੇ।
ਬੰਦੇ ਬਹਾਦਰ ਸਰਹਿੰਦ ਹਿਲਾਤੀ, ਘਮੰਡ ਤੋੜੇ ਵਜ਼ੀਰ ਖ਼ਾਨ ਦੀਆਂ ਜ਼ਿੱਦਾਂ ਦੇ।
ਰਹਿੰਦੀ ਦੁਨੀਆਂ ਤਕ ਨਿਸ਼ਾਨ ਝੂਲਣੇ, ਸੂਰਮੇ ਸਿੰਘ ਸ਼ਹੀਦਾਂ ਦੇ।
ਰੰਬੀ ਵੀ ਪੈ ਗਈ ਖੁੰਡੀ, ਤਾਰੂ ਸਿੰਘ ਦਾ ਖੋਪਰ ਲਾਹੁੰਦੀ,
ਦੇਗ ਵੀ ਹੋ ਗਈ ਠੰਢੀ, ਦਿਆਲਾ ਸਿੰਘ ਤੋਂ ਈਨ ਮਨਾਉਂਦੀ।
ਸਤੀ ਦਾਸ ਤੋਂ ਅੱਗ ਵੀ ਡਰਦੀ, ਮਤੀ ਦਾਸ ਤੋਂ ਡਰਦਾ ਆਰਾ ਚੱਲੇ ਨਾ ਸਿੱਧਾ ਵੇ,
ਰਹਿੰਦੀ ਦੁਨੀਆਂ ਤਕ ਨਿਸ਼ਾਨ ਝੂਲਣੇ, ਸੂਰਮੇ ਸਿੰਘ ਸ਼ਹੀਦਾਂ ਦੇ।