ਹਸਦੀ ਕੁਦਰਤ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੋਰੋਨਾ-ਕੋਰੋਨਾ ਕੂਕਦੀ ਕੁੱਲ ਦੁਨੀਆਂ, ਸਾਰਾ ਸਹਿਮਿਆ ਫਿਰੇ ਜਹਾਨ ਮੀਆਂ,

File photo

ਕੋਰੋਨਾ-ਕੋਰੋਨਾ ਕੂਕਦੀ ਕੁੱਲ ਦੁਨੀਆਂ, ਸਾਰਾ ਸਹਿਮਿਆ ਫਿਰੇ ਜਹਾਨ ਮੀਆਂ,

ਕਰੋ ਕੁੱਝ ਨਾ, ਘਰਾਂ ਵਿਚ ਰਹੋ, ਅੱਜ ਦਾ ਸਖ਼ਤ ਫ਼ੁਰਮਾਨ ਮੀਆਂ,

ਨਿੱਕੇ ਕਰੂਨੇ ਨੇ ਢਾਹ ਲਿਆ ਜੱਗ ਸਾਰਾ, ਦਿਸੇ ਕਿਤੇ ਨਾ ਵੈਦ ਲੁਕਮਾਨ ਮੀਆਂ,

ਮੁੱਠੀ ਮੀਚ ਕੇ ਨੁਕਰੇ ਜਾ ਬੈਠਾ, ਬਿੱਟ-ਬਿੱਟ ਤਕਦਾ ਅੱਜ ਵਿਗਿਆਨ ਮੀਆਂ,

ਪੰਡਤ, ਪਾਦਰੀ, ਜੋਤਸ਼ੀ ਚੁੱਪ ਬੈਠੇ, ਭੁੱਲ ਭਾਈ ਨੂੰ ਗਿਆ ਵਖਿਆਨ ਮੀਆਂ,

ਕੁਦਰਤ ਤਾੜੀਆਂ ਮਾਰ ਕੇ ਹਸਦੀ ਪਈ ਏ, ਗੁੱਝਾ ਹਸਦਾ ਪਿਆ ਭਗਵਾਨ ਮੀਆਂ।

-ਬਲਰਾਜ ਸਿੰਘ ਬਰਾੜ, ਸੰਪਰਕ : 991474-01844