ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਨੇਤਾ

LEADER

ਲਿਸ਼ਕ-ਪੁਸ਼ਕ ਕੇ ਆਉਂਦੇ ਨੇਤਾ।
ਡਾਹਢਾ ਮੋਹ ਜਤਾਉਂਦੇ ਨੇਤਾ। 
ਹੁਣ ਚੋਣਾਂ ਨੇ ਨੇੜੇ ਆਈਆਂ,
ਘਰ-ਘਰ ਫੇਰੀ ਪਾਉਂਦੇ ਨੇਤਾ।


ਸੌਂਕਣਾਂ ਵਾਂਗੂ ਲੜਦੇ ਹੋਏ, 
ਭੋਰਾ ਨਾ ਸ਼ਰਮਾਉਂਦੇ ਨੇਤਾ। 
ਕੁਰਸੀ ਪਾਉਣ ਦੀ ਖ਼ਾਤਰ ਇਹ ਤਾਂ, 
ਸੱਭ ਕੁੱਝ ਦਾਅ ਤੇ ਲਾਉਂਦੇ ਨੇਤਾ। 


ਪੱਖੋ ਜਦ ਕੁਰਸੀ ਮਿਲ ਜਾਵੇ,
ਫਿਰ ਨਾ ਮੂੰਹ ਦਿਖਾਉਂਦੇ ਨੇਤਾ।