ਜਨ ਕੀ ਬਾਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜਨ ਕੀ ਬਾਤ

People Talk

ਖਾਤਿਆਂ ਵਿਚ ਪੰਦਰਾਂ-ਪੰਦਰਾਂ ਲੱਖ ਜੋ ਆਉਣਾ ਸੀ, ਕਿੱਥੇ ਗਿਆ ਉਹ ਪੰਦਰਾਂ ਲੱਖ ਉਸ ਧਨ ਕੀ ਬਾਤ ਕਰੋ।
ਭਵਿੱਖ ਦੇਸ਼ ਦਾ ਕੂੜੇ ਵਿਚੋਂ ਹੈ ਰੋਟੀ ਲੱਭ ਰਿਹਾ, ਧੁੱਪਾਂ ਦੇ ਵਿਚ ਸੜਦੇ ਨੰਗੇ ਤਨ ਕੀ ਬਾਤ ਕਰੋ।
ਜਵਾਨੀ ਦੇਸ਼ ਦੀ ਸੜਕਾਂ ਉਤੇ ਰੋਜ਼ਗਾਰ ਲਈ ਭਟਕ ਰਹੀ, ਭ੍ਰਿਸ਼ਟਾਚਾਰ ਜੋ ਫ਼ਨ ਫੈਲਾਇਆ ਫ਼ਨ ਕੀ ਬਾਤ ਕਰੋ।
ਸੱਤਾ ਦੇ ਨਸ਼ੇ ਵਿਚ ਸਵਾਮੀਨਾਥਨ ਰੀਪੋਰਟ ਹੀ ਭੁੱਲ ਗਏ, ਕਿਸਾਨ ਵਲੋਂ ਪੈਦਾ ਕੀਤੇ ਅੰਨ ਕੀ ਬਾਤ ਕਰੋ।
ਛਪੰਜਾ ਇੰਚ ਦੀ ਛਾਤੀ ਹੁਣ ਕਿਉਂ ਛੱਤੀ ਹੀ ਰਹਿ ਗਈ, ਸੁਰੱਖਿਆ ਬਲਾਂ ਦੇ ਸੀਨੇ ਵਿੰਨ੍ਹਦੀ ਗੰਨ ਕੀ ਬਾਤ ਕਰੋ।
ਮੋਦੀ ਜੀ ਮਨ ਦੀਆਂ ਗੱਲਾਂ ਬਹੁਤ ਹੋ ਗਈਆਂ, ਜਿਸ ਨੇ ਕੁਰਸੀ ਬਖ਼ਸ਼ੀ ਹੁਣ ਉਸ ਜਨ ਕੀ ਬਾਤ ਕਰੋ।