ਮਨੁੱਖ ਤੇ ਮੋਬਾਈਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਠੱਗੀਆਂ ਠੋਰੀਆਂ ਵੱਧ ਗਈਆਂ, ਹੁਣ ਤਾਂ ਯਾਰ ਮੋਬਾਈਲਾਂ ਉਤੇ,

Human and Mobile

ਠੱਗੀਆਂ ਠੋਰੀਆਂ ਵੱਧ ਗਈਆਂ, ਹੁਣ ਤਾਂ ਯਾਰ ਮੋਬਾਈਲਾਂ ਉਤੇ,

ਜਣਾ ਖਣਾ ਵੰਡਦਾ ਫਿਰਦਾ, ਹੁਣ ਤਾਂ ਪਿਆਰ ਮੋਬਾਈਲਾਂ ਉਤੇ,

ਬੂਟਿਆਂ ਨਾਲ ਆਈ ਪਈ ਏ, ਹੁਣ ਤਾਂ ਬਹਾਰ ਮੋਬਾਈਲਾਂ ਉਤੇ,

ਰਿਸ਼ਤੇ ਬਣਦੇ ਟੁਟਦੇ ਵੇਖੇ ਨੇ, ਹੁਣ ਸ਼ਰੇਆਮ ਮੋਬਾਈਲਾਂ ਉਤੇ,

ਹਸਣਾ ਨਚਣਾ ਭੁਲਦੇ ਜਾਵਣ, ਦਿਸਦੇ ਬਿਮਾਰ ਮੋਬਾਈਲਾਂ ਉਤੇ,

ਦੁੱਖ ਸੁੱਖ ਦੀ ਗੱਲ ਜੇ ਹੋਵੇ, ਬਹੁਤੇ ਦਿੰਦੇ ਸਾਰ ਮੋਬਾਈਲਾਂ ਉਤੇ,

ਇੰਜ ਜਾਪੇ ਬੰਦੇ ਉਤੇ ਪਾਇਆ, ਜਖਵਾਲੀ ਭਾਰ ਮੋਬਾਈਲਾਂ ਨੇ,

ਦਿਮਾਗ਼ ਦੇਣਾ ਇਹ ਬੰਦੇ ਦਾ, ਹੁਣ ਤਾਂ ਮਾਰ ਮੋਬਾਈਲਾਂ ਨੇ।

-ਗੁਰਪ੍ਰੀਤ ਸਿੰਘ ਜਖਵਾਲੀ, ਸੰਪਰਕ : 98550-36444