Poem: ਤੇਰਵਾਂ ਰਤਨ; ਸਾਡੇ ਬਜ਼ੁਰਗ ਦੁੱਧ ਨੂੰ ਤੇਰਵਾਂ ਰਤਨ ਕਹਿੰਦੇ ਸਨ, ਉਹ ਪੀ ਕੇ ਮੱਝਾਂ ਦਾ ਦੁੱਧ, ਤੰਦਰੁਸਤ ਰਹਿੰਦੇ ਸਨ।

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem:ਉਹ ਖੇਤਾਂ ’ਚ ਚੋਖਾ ਕੰਮ ਕਰ ਕੇ ਵੀ ਥਕਦੇ ਨਹੀਂ ਸਨ, ਉਹ ਮਰਦੇ ਦਮ ਤਕ ਵੀ ਮੰਜਿਆਂ ’ਤੇ ਪੈਂਦੇ ਨਹੀਂ ਸਨ।

Our elders used to call milk the thirteenth gem, they used to drink buffalo milk and stay healthy.

 

Poem In Punjabi: ਸਾਡੇ ਬਜ਼ੁਰਗ ਦੁੱਧ ਨੂੰ ਤੇਰਵਾਂ ਰਤਨ ਕਹਿੰਦੇ ਸਨ, ਉਹ ਪੀ ਕੇ ਮੱਝਾਂ ਦਾ ਦੁੱਧ, ਤੰਦਰੁਸਤ ਰਹਿੰਦੇ ਸਨ।

ਉਹ ਖੇਤਾਂ ’ਚ ਚੋਖਾ ਕੰਮ ਕਰ ਕੇ ਵੀ ਥਕਦੇ ਨਹੀਂ ਸਨ, ਉਹ ਮਰਦੇ ਦਮ ਤਕ ਵੀ ਮੰਜਿਆਂ ’ਤੇ ਪੈਂਦੇ ਨਹੀਂ ਸਨ।

ਪਰ ਹੁਣ ਮੱਝਾਂ ਰਖਣੀਆਂ ਛੱਡ ਦਿਤੀਆਂ ਨੇ ਲੋਕਾਂ ਨੇ, ਦੋਧੀਆਂ ਤੋਂ ਦੁੱਧ ਲੈਣਾ ਸੌਖਾ ਸਮਝਿਆ ਹੈ ਲੋਕਾਂ ਨੇ।

ਦੁੱਧ ਘੱਟ ਹੋਣ ਕਾਰਨ ਉਹ ਮਿਲਾਵਟ ਕਰੀ ਜਾਂਦੇ, ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੀ ਜਾਂਦੇ।

ਉਹ ਹਰ ਸਾਲ ਦੁੱਧ ਦਾ ਭਾਅ ਵਧਾਈ ਜਾਂਦੇ ਨੇ, ਮਿਲਾਵਟੀ ਦੁੱਧ ਨਾਲ ਲੋਕਾਂ ਨੂੰ ਮੌਤ ਦਿਖਾਈ ਜਾਂਦੇ ਨੇ।

ਦੋਧੀ ਵੀਰੋ, ਤੁਸੀਂ ਸਾਡੇ ਸਮਾਜ ਦਾ ਹੀ ਹਿੱਸਾ ਹੋ, ਲਾਲਚੀਆਂ ਦਾ ਸਦਾ ਨੁਕਸਾਨ ਹੋਵੇ, ਲਾਲਚ ਨਾ ਕਰੋ। 

‘ਮਾਨ’ ਤੰਦਰੁਸਤ ਰਹਿਣ ਦਾ ਮੌਕਾ ਨਾ ਖੋਹੋ ਲੋਕਾਂ ਤੋਂ, ਚੰਗੇ ਨਾਗਰਿਕ ਬਣ ਕੇ ਅਸੀਸਾਂ ਲਉ ਲੋਕਾਂ ਤੋਂ।

- ਮਹਿੰਦਰ ਸਿੰਘ ਮਾਨ, ਕੈਨਾਲ ਰੋਡ ਨਵਾਂ ਸ਼ਹਿਰ
ਮੋਬਾਈਲ :  9915803554