Poem: ਇਸ ਲਿਖਤ ’ਤੇ ਹੈ ਮਲਾਲ ਕੋਈ?
Poem: ਉੱਤੋਂ ਉੱਤੋਂ ਹਮਦਰਦੀ ਜਤਾਉਣ ਸਾਰੇ, ਇੱਥੇ ਪੁੱਛੇ ਨਾ ਦੁਖੀਏ ਦਾ ਹਾਲ ਕੋਈ।
Poem in Punjabi
Poem: ਉੱਤੋਂ ਉੱਤੋਂ ਹਮਦਰਦੀ ਜਤਾਉਣ ਸਾਰੇ, ਇੱਥੇ ਪੁੱਛੇ ਨਾ ਦੁਖੀਏ ਦਾ ਹਾਲ ਕੋਈ।
ਗੱਲੀ-ਬਾਤੀਂ ਹੀ ਥਾਪੜਦੇ ਹਿੱਕ ਬਹੁਤੇ, ਮੁਸੀਬਤ ਵੇਲੇ ਨਾ ਬਣਦਾ ਢਾਲ ਕੋਈ।
ਵਪਾਰੀ ਰਾਤ ਵਾਲੇ ਦਿਨ ਨੂੰ ਲੱਦ ਜਾਂਦੇ, ਕਰਦੇ ਦਿਨ ਚੜੇ੍ਹ ਨਾ ਹੱਲ ਸਵਾਲ ਕੋਈ।
ਲਾਲ ਪਰੀ ਜਦ ਰਾਤ ਨੂੰ ਮੂੰਹ ਲੱਗੇ, ਉਦੋਂ ਕਰ ਦਿੰਦਾ ਹੈ ਮਾਲੋ ਮਾਲ ਕੋਈ।
ਇਤਬਾਰ ਕਰੀਏ ਜੀਹਦੇ ’ਤੇ ਰੱਬ ਵਾਂਗੂ, ਕਰ ਜਾਂਦੈ ਖ਼ਰਾਬ ਹੈ ਚਾਲ ਕੋਈ।
ਮਿਹਰ ਗੁਰੂ ਦੀ ਹੋਵੇ ਵੀਰੋ ਜਿਸ ਉੱਤੇ, ਲਿਆਉਂਦਾ ਜ਼ਿੰਦਗੀ ਵਿਚ ਉਛਾਲ ਕੋਈ।
ਦੱਦਾਹੂਰੀਆ ਤੂੰ ਕੋਈ ਵਿਚਾਰ ਕਰ ਲੈ, ਉਪਾਅ ਸੋਚ ਕੇ ਜ਼ਰਾ ਨਿਕਾਲ ਕੋਈ।
ਚਾਰਾਂ ਕੰਨੀਆਂ ਤੋਂ ਜਿਹੜਾ ਹੋਵੇ ਪੂਰਾ, ਜਿਗਰੀ ਯਾਰ ਤੂੰ ਐਸਾ ਭਾਲ ਕੋਈ।
- ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ (ਮੋ. 95691-49556)