ਅੱਜ ਦੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਹਰ ਕੋਈ ਹੈ ਅੱਜ ਡਰਿਆ ਡਰਿਆ, ਅੰਦਰ ਤੋਂ ਹੈ ਮਰਿਆ-ਮਰਿਆ,

File Photo

ਹਰ ਕੋਈ ਹੈ ਅੱਜ ਡਰਿਆ ਡਰਿਆ, ਅੰਦਰ ਤੋਂ ਹੈ ਮਰਿਆ-ਮਰਿਆ,

ਧੁੱਪ ਦੀ ਵੀ ਹੈ ਦਸਤਕ ਡਾਹਢੀ, ਫਿਰ ਵੀ ਅੰਦਰ ਠਰਿਆ-ਠਰਿਆ,

ਜੀਵਨ ਦਾ ਮਸ਼ਹੂਰ ਖਿਡਾਰੀ, ਖ਼ੁਦ ਨੂੰ ਸਮਝੇ ਅੱਜ ਹਰਿਆ-ਹਰਿਆ,

ਸੱਭ ਦਾ ਚਿਹਰਾ ਪਿਆ ਬੁਝਿਆ, ਅੰਤਰ ਮਨ ਹੈ ਖਰਿਆ-ਖਰਿਆ,

ਸੋਚਾਂ ਨੂੰ ਵੀ ਜਿੰਦਰੇ ਲੱਗ ਗਏ, ਸੱਭ ਕੁੱਝ ਲੱਗੇ ਜਰਿਆ-ਜਰਿਆ,

ਸੋਚਾਂ ਵਿਚ ਕਿਉਂ ਪਤਝੜ ਆਈ, ਚਾਰ ਚੁਫੇਰਾ ਹੋਇਆ ਹਰਿਆ-ਭਰਿਆ।

-ਜਗਤਾਰ ਪੱਖੋ, ਸੰਪਰਕ : 94651-96946