ਗ਼ਜ਼ਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜ਼ੁਲਮ ਜਦ ਕਰਨ ਰਕੀਬ ਫਿਰ ਸਹਿ ਨਹੀਂ ਹੁੰਦਾ।

File Photo

ਜ਼ੁਲਮ ਜਦ ਕਰਨ ਰਕੀਬ ਫਿਰ ਸਹਿ ਨਹੀਂ ਹੁੰਦਾ।

ਘਰ ਵਿਚ ਪਲਦਾ ਵੈਰ ਵੀ ਸਹਿ ਨਹੀਂ ਹੁੰਦਾ।

ਪਰਿੰਦੇ ਵਿਚ ਸਰਕਾਰ ਗਰਮੀ ਚੀਜ਼ ਨਹੀਂ,

ਸਰਹੱਦ ਪਾਰ ਜਾਣ ਤੋਂ ਰਹਿ ਨਹੀਂ ਸਕਦਾ। 

ਜਿਥੇ ਪਲਿਆ ਹੋਵੇ ਮਿਹਰਬਾਨੀਆਂ ਤੇ,

ਉਸੇ ਜਗ੍ਹਾ ਡਟ ਕੇ ਕੁੱਝ ਕਹਿ ਨਹੀਂ ਸਕਦਾ। 

ਜਿਨ੍ਹਾਂ ਦਹਿਲੀਜ਼ਾਂ ’ਤੇ ਨਹੀਂ ਹੁੰਦਾ ਸਨਮਾਨ,

ਉਨ੍ਹਾਂ ਦਰਾਂ ’ਤੇ ਦੇਰ ਤਕ ਬਹਿ ਨਹੀਂ ਸਕਦਾ। 

ਕੱਚਾ ਕਿਨਾਰਾ ਪਤਾ ਨਹੀਂ ਕਦ ਵਹਿ ਜਾਵੇ,

ਮਜ਼ਬੂਤ ਕਿਨਾਰਾ ਜਲਦੀ ਢਹਿ ਨਹੀਂ ਸਕਦਾ। 

‘ਦੋਸਤ’ ਭਾਵੇਂ ਚਾਹੇ ਅੰਬਰਾਂ ’ਤੇ ਉਡਣਾ,

ਧਰਤੀ ਨਾਲ ਜੁੜਨ ਤੋਂ ਵੀ ਰਹਿ ਨਹੀਂ ਸਕਦਾ। 

-ਸਮਿੱਤਰ ਸਿੰਘ ‘ਦੋਸਤ’, ਸੰਪਰਕ : 92562-92764