ਰੱਬਾ ਤੇਰੇ ਰੰਗ ਨਿਆਰੇ

ਏਜੰਸੀ

ਵਿਚਾਰ, ਕਵਿਤਾਵਾਂ

ਵਾਹ ਰੱਬਾ ਤੇਰੇ ਰੰਗ ਨਿਆਰੇ,

Pray

ਵਾਹ ਰੱਬਾ ਤੇਰੇ ਰੰਗ ਨਿਆਰੇ,

ਹੋਈ ਸਵੇਰ ਤੇ ਛਿਪ ਗਏ ਤਾਰੇ।

ਰਾਤ ਹਨੇਰਾ ਦੂਰ ਹੋ ਗਿਆ,

ਸੂਰਜ ਵੇਖੋ ਚਮਕਾਂ ਮਾਰੇ।

“ਵਾਹ ਰੱਬਾ ਤੇਰੇ ਰੰਗ ਨਿਆਰੇ...

ਸੋਹਣੇ ਫੁੱਲ ਹੁਣ ਖਿੜ ਗਏ ਬਾਗ਼ੀਂ,

ਮਿੱਠੀ ਬਾਣੀ ਪੜ੍ਹ ਰਹੇ ਰਾਗੀ।

ਸਰਬੱਤ ਭਲੇ ਦੀ ਅਰਦਾਸ ਨੇ ਕਰਦੇ,

ਸੁਖੀ ਵਸਣ ਜੀ ਲੋਕੀ ਸਾਰੇ।

ਤੁਰ ਪਏ ਕਾਮੇ ਖੇਤਾਂ ਵਲ ਨੂੰ,

ਸੀਰੀ ਨੇ ਵੀ ਚੁੱਕ ਲਿਆ ਹਲ ਨੂੰ।

ਅੰਬ ਉਤੇ ਬੈਠੀ ਕੋਇਲ,

ਮਿੱਠੀਆਂ ਕੂਕਾਂ ਮਾਰੇ।

ਵਾਹ ਰੱਬਾ ਤੇਰੇ ਰੰਗ ਨਿਆਰੇ,

ਹੋਈ ਸਵੇਰ ਤੇ ਛਿਪ ਗਏ ਤਾਰੇ।

- ਅਮਨਦੀਪ ਕੌਰ, ਮੋਬਾਈਲ : 9877654596