ਸਪੋਕਸਮੈਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਪੋਕਸਮੈਨ ਵਰਗਾ ਕੋਈ ਅਖ਼ਬਾਰ ਹੈ ਨੀ, ਸੱਚ ਲਿਖੇ ਤੇ ਕਰੇ ਕਮਾਲ ਮੀਆਂ,

Rozana Spokesman

ਸਪੋਕਸਮੈਨ ਵਰਗਾ ਕੋਈ ਅਖ਼ਬਾਰ ਹੈ ਨੀ, ਸੱਚ ਲਿਖੇ ਤੇ ਕਰੇ ਕਮਾਲ ਮੀਆਂ,

ਪਰਦੇ ਖੋਲ੍ਹਦਾ ਸਾਧਾਂ ਪਖੰਡੀਆਂ ਦੇ, ਕਰੇ ਲੀਡਰਾਂ ਦਾ ਬੁਰਾ ਹਾਲ ਮੀਆਂ,

ਲੋਕੋ ਇਸ ਨੂੰ ਆਖੋ ਜੀ ਆਇਆਂ, ਕੀ ਬੁੱਢਾ, ਜਵਾਨ ਕੀ ਬਾਲ ਮੀਆਂ,

ਪੱਖ ਪੂਰਦਾ ਨਹੀਂ ਵਜ਼ੀਰੀਆਂ ਦਾ, ਤਾਂ ਹੀ ਲੀਡਰਾਂ ਦੀ ਗਲੇ ਨਾ ਦਾਲ ਮੀਆਂ,

ਇਸ ਨੇ ਲੱਖ ਮੁਸੀਬਤਾਂ ਝੱਲੀਆਂ ਨੇ, ਫਸਿਆ ਨਹੀਂ ਸਿਆਸਤ ਦੇ ਜਾਲ ਮੀਆਂ,

ਕਈ ਤਰ੍ਹਾਂ ਦੀਆਂ ਮਿਲੀਆਂ ਧਮਕੀਆਂ ਵੀ, ਅਗੇ ਖੜ ਗਿਆ ਬਣ ਕੇ ਢਾਲ ਮੀਆਂ,

ਹੰਸਾਂ ਵਾਂਗ ਤੁਰੀ ਜਾਂਦਾ ਤੋਰ ਪਿਆਰੇ, ਵੇਖੀ ਇਸ ਦੀ ਵਖਰੀ ਚਾਲ ਮੀਆਂ,

ਦੁੱਖ, ਸੁੱਖ ਵਿਚ ਸੱਭ ਦੇ ਨਾਲ ਤੁਰਦਾ, ਹੀਰੇ ਵਾਂਗ ਪਿਆ ਚਮਕਦਾ ਲਾਲ ਮੀਆਂ,

ਕਰੇ ਰੋਸ਼ਨ ਨਾਂ ਲਿਖਾਰੀਆਂ ਦਾ ਸੰਧੂ, ਸਭਿਆਚਾਰ ਨੂੰ ਰਿਹਾ ਸੰਭਾਲ ਮੀਆਂ।

-ਹਰੀ ਸਿੰਘ ਸੰਧੂ, ਸੰਪਰਕ : 98774-76161