Poem: ਜ਼ਿੰਦਗੀ ਦੀ ਤਲਖ਼ ਹਕੀਕਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਚਾਦਰ ਵੇਖ ਕੇ ਬੰਦਿਆ ਪੈਰ ਪਸਾਰਿਆ ਕਰ, ਮਾੜਾ ਵੇਖ ਕੇ ਕਿਸੇ ਨੂੰ ਨਾ ਲਲਕਾਰਿਆ ਕਰ। ਅੰਤਹਕਰਨ ਦੇ ਵਿਚ ਵੇਖ ਮਾਰ ਕੇ ਝਾਤੀ ਤੂੰ, ਕਦੇ ਦਰ ਤੇ ਆਏ ਨੂੰ ਨਾ ਤੂੰ ਦੁਰਕਾਰਿਆ ਕਰ।

Today Poem in punjabi

ਚਾਦਰ ਵੇਖ ਕੇ ਬੰਦਿਆ ਪੈਰ ਪਸਾਰਿਆ ਕਰ, ਮਾੜਾ ਵੇਖ ਕੇ ਕਿਸੇ ਨੂੰ ਨਾ ਲਲਕਾਰਿਆ ਕਰ।
ਅੰਤਹਕਰਨ ਦੇ ਵਿਚ ਵੇਖ ਮਾਰ ਕੇ ਝਾਤੀ ਤੂੰ, ਕਦੇ ਦਰ ਤੇ ਆਏ ਨੂੰ ਨਾ ਤੂੰ ਦੁਰਕਾਰਿਆ ਕਰ।
ਵੇਖੀਂ, ਮੈਂ ਤੇਰੀ ਨੇ ਆਖ਼ਰ ਤੈਨੂੰ ਲੈ ਬਹਿਣਾ, ਐਵੇਂ ਨਿੰਮ ਦੇ ਉੱਤੇ ਕਰੇਲਾ ਨਾ ਕਦੇ ਚਾੜਿ੍ਹਆ ਕਰ।
ਮਿਠਤੁ ਅਤੇ ਹਲੀਮੀ ਗਹਿਣੇ ਜ਼ਿੰਦਗੀ ਦੇ, ਕਦੇ ਇਨ੍ਹਾਂ ਨੂੰ ਨਾਂ ਜੀਵਨ ਵਿਚੋਂ ਵਿਸਾਰਿਆ ਕਰ।
ਇਬਾਦਤ ਉਸ ਖ਼ੁਦਾ ਦੀ ਕਰਦਾ ਰਹੀਂ ਸਦਾ, ਐਬ ਗੁਨਾਹ ਨਾ ਕਿਸੇ ਦੇ ਕਦੇ ਚਿਤਾਰਿਆ ਕਰ।
ਭਜਨ ਬੰਦਗੀ ਕਰ ਲੈ ਕਿਹਾ ਗੁਰਬਾਣੀ ਨੇ, ਨਾਮ ਦਾ ਸਿਮਰਨ ਕਰ ਕੇ ਅੱਗਾ ਸਵਾਰਿਆ ਕਰ।
ਇਹ ਅਮਾਨਤ ਉਹਦੀ, ਜ਼ਿੰਦਗੀ ਮਿਲੀ ਪਹਾੜੇ ਤੇ, ਦੱਦਾਹੂਰੀਏ ਵਾਂਗੂੰ ਰੱਬ ਨੂੰ ਤੂੰ ਸਤਕਾਰਿਆ ਕਰ।
- ਜਸਵੀਰ ਸ਼ਰਮਾਂ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ। ਮੋ : 95691-49556