Poem: ਸਿੱਖ ਕੌਮ ਤੇ ਸੰਕਟ
Poem: ਦੋਫਾੜ ਹੋਈ ਕੌਮ ਨੂੰ ਕੋਈ ਕਰੇ ’ਕੱਠੀ, ਬਖ਼ਸ਼ੇ ਇਸ ਨੂੰ ਗੁਰੂ ਸੁਮੱਤ ਮੀਆਂ।
Poem: ਦੋਫਾੜ ਹੋਈ ਕੌਮ ਨੂੰ ਕੋਈ ਕਰੇ ’ਕੱਠੀ, ਬਖ਼ਸ਼ੇ ਇਸ ਨੂੰ ਗੁਰੂ ਸੁਮੱਤ ਮੀਆਂ।
Poem: ਦੋਫਾੜ ਹੋਈ ਕੌਮ ਨੂੰ ਕੋਈ ਕਰੇ ’ਕੱਠੀ, ਬਖ਼ਸ਼ੇ ਇਸ ਨੂੰ ਗੁਰੂ ਸੁਮੱਤ ਮੀਆਂ।
ਚੁਣੌਤੀ ਦਿਤੀ ਅਕਾਲ ਦੇ ਤਖ਼ਤ ਤਾਈਂ, ਮਾਰੀ ਗਈ ਕੁੱਝ ਲੋਕਾਂ ਦੀ ਮੱਤ ਮੀਆਂ।
ਨਾ ਮੰਨਿਆ ਹੁਕਮ ਪਿਆਰਿਆਂ ਦਾ, ਭੁੱਲ ਗਏ ਕਹਿਣਾ ਜੋ ਸੱਤ ਮੀਆਂ।
ਕਿਲ੍ਹਾ ਅਨੰਦਗੜ੍ਹ ਛਡਿਆ, ਕਹੇ ਸਿੰਘਾਂ, ਰੱਖੀ ਖ਼ਾਲਸੇ ਦੀ ਸੀ ਗੁਰੂ ਪੱਤ ਮੀਆਂ।
ਫਿਰ ਗੜ੍ਹੀ ਚਮਕੌਰ ਛੱਡੀ ਗੁਰੂ ਸਾਡੇ, ਮੰਨ ਹੁਕਮ ਲਾਇਆ ਨਾ ਝੱਤ ਮੀਆਂ।
ਕਿਉਂ ਭੁੱਲ ਗਏ ਗੁਰੂ ਜੀ ਦੀਆਂ ਕੁਰਬਾਨੀਆਂ ਨੂੰ, ਚੁੱਕੀ ਫਿਰਦੇ ਕਿਉਂ ਐਵੇਂ ਅੱਤ ਮੀਆਂ।
ਅਖ਼ੀਰ ਪੈਣਾ ਮੰਨਣਾ ਹੁਕਮ ਪਿਆਰਿਆਂ ਦਾ, ਰਹਿਣੀ ਨੀਂ ਕਿਸੇ ਦੀ ਅੜੀ ਲੱਤ ਮੀਆਂ।
ਭੁੱਲਾਂ ਬਖਸ਼ਾਈਏ ‘ਪੱਤੋ’ ਆਪਾਂ ਗੁਰੂ ਅੱਗੇ, ਖ਼ਾਲਸਾ ਜੀ, ਆਉ ਵਹੀਰਾਂ ਘੱਤ ਮੀਆਂ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ। ਮੋਬਾ 94658-21417