ਗ਼ਜ਼ਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜੇ ਤੂੰ ਮਿਲੇਂ ਤਾਂ ਸਾਹ ਸਾਹ ਸਿਜਦਾ ਕਰਾਂਗਾ ਮੈਂ।

File Photo

ਜੇ ਤੂੰ ਮਿਲੇਂ ਤਾਂ ਸਾਹ ਸਾਹ ਸਿਜਦਾ ਕਰਾਂਗਾ ਮੈਂ।

ਇਹ ਜਾਨ, ਜਿਸਮੋ-ਰੂਹ ਵੀ, ਕਦਮੀਂ ਧਰਾਂਗਾ ਮੈਂ।

ਮਾਰੇਗਾ ਤਾਅਨੇ ਜਗ ਜਦੋਂ, ਮੈਂ ਖਿੜਖਿੜਾਵਾਂਗਾ,

ਜਾਨੀ ਏ ਜਾਨ ਇਸ਼ਕ ’ਚ, ਦੱਸ ਕਿਉਂ ਡਰਾਂਗਾ ਮੈਂ?

ਆਖਣ ਸਿਆਣੇ ਇਸ਼ਕ ਹੈ, ਦਰਿਆ-ਏ-ਆਤਿਸ਼ੀ,

ਵੇਖੀਂ ਤੇਰਾ ਹੀ ਨਾਂ ਲੈ, ਅੱਗ ’ਤੇ ਤਰਾਂਗਾ ਮੈਂ।

ਜਾਣਾ ਹੈ ਇਸ ਜਹਾਨ ਤੋਂ, ਕਰ ਕੇ ਸਫ਼ਰ ਤਮਾਮ,
ਲੇਕਿਨ ਤੇਰੇ ਦੀਦਾਰ ਬਿਨ, ਦੱਸ ਕਿੰਜ ਮਰਾਂਗਾ ਮੈਂ?

ਬਾਜ਼ੀ ਹੈ ਸੱਚੇ ਇਸ਼ਕ ਦੀ, ਸੂਲਾਂ ਦਾ ਕਾਫ਼ਲਾ,

ਤੇਰਾ ਮਿਲੇ ਜੇ ਸਾਥ, ਤਾਂ ਕਿਉਂ ਕਰ ਹਰਾਂਗਾ ਮੈਂ?

ਮੇਲੇਗਾ ਜ਼ਖ਼ਮ ਵਿਛੜੇ ਤੇ ਉਜੜੇ ਦਿਲਾਂ ਦੇ ਜੋ,

ਤਾ-ਉਮਰ ਉਸ ਸ਼ਖ਼ਸ ਦਾ ਪਾਣੀ ਭਰਾਂਗਾ ਮੈਂ।

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ,

ਸੰਪਰਕ : 97816-46008