ਛੁਣਛਣਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਦਿਉਰ ਗਿਆ ਸੀ ਜਦ ਮੇਲੇ, ਭਾਬੀ ਨੇ ਹੱਥ ਫੜਾਏ ਧੇਲੇ | ਤੂੰ ਮੇਲਾ ਵੇਖ ਘਰ ਆਈ, ਛੁਣਛਣਾ ਇਕ ਲਿਆਈ |

poetry

ਦਿਉਰ ਗਿਆ ਸੀ ਜਦ ਮੇਲੇ, ਭਾਬੀ ਨੇ ਹੱਥ ਫੜਾਏ ਧੇਲੇ |
ਤੂੰ ਮੇਲਾ ਵੇਖ ਘਰ ਆਈ, ਛੁਣਛਣਾ ਇਕ ਲਿਆਈ |

ਮੈਂ ਕੰਮ ਕਰਾਂਗੀ ਘਰ ਦਾ, ਛੁਣਛਣੇ ਨਾਲ ਕਾਕਾ ਪ੍ਰਚਾਈ |
ਇਸ ਨਾਲ ਬੜਾ ਖ਼ੁਸ਼ ਹੋਵੇਗਾ, ਉਹ ਹੱਸੇਗਾ, ਨਹੀਂ ਰੋਵੇਗਾ |

ਕੰਮ ਲਵਾਂਗੀ ਮੈਂ ਨਿਪਟਾਅ, ਝੋਲੀ ਫਿਰ ਮੈ ਲਵਾਂਗੀ ਪਾ |
ਛੁਣਛਣਾ ਦਾਦੀ ਵਜਾਵੇਗੀ, ਹੱਸੇਗਾ ਗੱਲ ਨਾਲ ਲਾਵੇਗੀ |

ਦਾਦੂ ਵੀ ਲਾਡ ਲਡਾਉਂਦਾ, ਚੁਮਦਾ-ਚੱਟਦਾ ਗਲ ਨਾਲ ਲਾਉਂਦਾ |
ਛੁਣਛਣਾ ਜਦ ਵੀ ਆਵੇਗਾ, 'ਬਾਸਰਕੇ' ਕਾਕਾ ਖਿਡਾਵੇਗਾ |

- ਮਨਮੋਹਨ ਸਿੰਘ ਬਾਸਰਕੇ, ਬਾਸਰਕੇ ਹਾਊਸ, ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ
ਮੋਬਾਈਲ : 9914716616