Poem In Punjabi
Poem In Punjabi: ਮੈਂ ਦੱਸਾਂ ਤੈਨੂੰ ਸੱਚ ਵੇ ਭਾਈ
ਧੋਖ਼ੇਬਾਜ਼ਾਂ ਤੋਂ ਬੱਚ ਵੇ ਭਾਈ।
ਫੁੱਲਾਂ ਵਾਲੇ ਬਾਗ ਵਿਖਾ ਕੇ
ਪੈਰੀਂ ਰੱਖਦੇ ਕੱਚ ਵੇ ਭਾਈ।
ਝਗੜ ਝਮੇਲੇ ਭੁੱਲ ਕੇ ਅੜਿਆ
ਮਸਤੀ ਵਿਚ ਤੂੰ ਨੱਚ ਵੇ ਭਾਈ।
ਚੁਗਲਖੋਰਾਂ ਨੂੰ ਹੁਣ ਕੀ ਆਖਾਂ
ਹੁੰਦੀ ਨਾ ਗੱਲ ਪੱਚ ਵੇ ਭਾਈ।
ਕੌਣ ਕਿਸੇ ਦਾ ਦਰਦੀ ਬਣਦੈ?
ਭਰ ਆਉਂਦੈ ਮੇਰਾ ਗੱਚ ਵੇ ਭਾਈ।
ਬਸ ਭਿ੍ਰਸ਼ਟਾਚਾਰੀ ਤੇ ਮੱਕਾਰੀ
ਗਈ ਖ਼ੂਨ ਵਿਚ ਰੱਚ ਵੇ ਭਾਈ।
ਪਿਆਰ ਦੀ ਬੋਲੀ ਕਿੱਥੇ ਸਮਝਣ
ਕਈ ਨਿਰੇ ਹੀ ਖੱਚ ਵੇ ਭਾਈ।
ਦੀਪ ਕਹੇ ਤੁਸੀਂ ਪੜਿ੍ਹਓ ਗੌਰ ਨਾਲ
ਜੇ ਗਈ ਸਤਰ ਕੋਈ ਜੱਚ ਵੇ ਭਾਈ।
- ਅਮਨਦੀਪ ਕੌਰ
ਹਾਕਮ ਸਿੰਘ ਵਾਲਾ ਬਠਿੰਡਾ
ਮੋ. 9877654596