ਕਾਵਿ ਵਿਅੰਗ : ਗ਼ਰੀਬ ਦੀ ਆਜ਼ਾਦੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਆਜ਼ਾਦੀ ਆਈ ਸੀ ਦਿਨ ਕਿਹੜੇ, ਚਾਨਣ ਹੋਇਆ ਨਾ ਸਾਡੇ ਵਿਹੜੇ।

Freedom of the poor

ਆਜ਼ਾਦੀ ਆਈ ਸੀ ਦਿਨ ਕਿਹੜੇ, 
        ਚਾਨਣ ਹੋਇਆ ਨਾ ਸਾਡੇ ਵਿਹੜੇ।
ਆਜ਼ਾਦੀ ਕਿਹੜੇ ਨਾਮ ਦੀ ਚਿੜੀ,  
        ਚਰਚੇ ਸੁਣਦੇ ਰਹੇ ਇਸ ਦੇ ਬਥੇਰੇ। 
ਕਹਿੰਦੇ ਨੇ ਇਹ ਸੰਤਾਲੀ ’ਚ ਆਈ,    
        ਪਤਾ ਨਹੀਂ ਕਿਉਂ ਸਾਥੋਂ ਨਜ਼ਰ ਫੇਰੇ।
ਸਾਨੂੰ ਵੀ ਕਦੇ ਝਲਕ ਦਿਖਾ ਜਾਂਦੀ,   
        ਕੀਲ ਕੇ ਬਿਠਾ ਲਈ ਕਿਹੜੇ ਸਪੇਰੇ।
ਸੁਣਿਆ ਵੱਡੇ ਮਹਿਲਾਂ ’ਚ ਰਹਿੰਦੀ,  
        ਸਾਡੇ ਗ਼ਰੀਬਾਂ ਦੇ ਨਾ ਆਉਂਦੀ ਨੇੜੇ।
ਅੱਜਕਲ ਕਿਸੇ ਦੀ ਮਿੱਤ ਨਾ ਬਣਦੀ, 
        ਉੱਚੇ ਘਰਾਂ ਵਿਚ ਹੀ ਲਾਉਂਦੀ ਡੇਰੇ। 
- ਨਵਦੀਪ ਸਿੰਘ ਭਾਟੀਆ (ਲੈਕ.) ਖਰੜ, ਜ਼ਿਲ੍ਹਾ : ਮੋਹਾਲੀ। 
ਮੋਬਾਈਲ : 98767-29056