ਫ਼ੇਸ-ਬੁੱਕ ‘ਤੇ ਫੁੱਫੜ ਵੀ !

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮਹਿੰਗਾ ਜਿਹਾ ਫ਼ੋਨ ਹੁਣ ਰਖਣਾ ਜ਼ਰੂਰ ਹੈਗਾ, ਕੋਈ ਨਾ ਫ਼ਿਕਰ ਭਾਵੇਂ ਸਿਰ ਚੜ੍ਹੇ ‘ਲੋਨ’ ਜੀ।

Image: For representation purpose only.

 

ਮਹਿੰਗਾ ਜਿਹਾ ਫ਼ੋਨ ਹੁਣ ਰਖਣਾ ਜ਼ਰੂਰ ਹੈਗਾ, ਕੋਈ ਨਾ ਫ਼ਿਕਰ ਭਾਵੇਂ ਸਿਰ ਚੜ੍ਹੇ ‘ਲੋਨ’ ਜੀ।

ਰਖਦੇ ਝੁਕਾਈ ਧੌਣ ਸਾਰਾ ਦਿਨ ਇਹਦੇ ਉੱਤੇ, ਵਿੰਗੀ-ਟੇਢੀ ਹੋਜੇ ਭਾਵੇਂ ਰੀੜ੍ਹ ਵਾਲ਼ੀ ‘ਬੋਨ’ ਜੀ।

‘ਕੀ-ਪੈਡ’ ਉੱਤੇ ਨਾਚ ਉਂਗਲਾਂ ਦਾ ਹੋਈ ਜਾਂਦਾ,  ਲਿਖਦੇ ‘ਸੁਨੇਹੇ’ ਉਂਜ ਧਾਰ ਲੈਂਦੇ ‘ਮੌਨ’ ਜੀ।

ਖਾਣਾ-ਪੀਣਾ ਸਾਰਾ ਕੁੱਝ ਛੱਡ ਭੱਜ ਉੱਠਦੇ ਐ, ਕੰਨੀਂ ਜਦੋਂ ਪੈ ਜਾਂਦੀ ਏ ਫ਼ੋਨ ਵਾਲੀ ‘ਟੋਨ’ ਜੀ।

ਕਰਦੇ ਕਮੈਂਟ ਐਸੇ ‘ਅੱਤ-ਘੈਂਟ-ਸਿਰਾ’ ਲਾ’ਤਾ, ਮਾਰਦੇ ‘ਲਾਈਕ’ ਇਕ-ਦੂਸਰੇ ਦੀ ‘ਲੁੱਕ’ ’ਤੇ।

ਚਾਚੇ ਤਾਏ ਮਾਮੇ ਭੂਆ ਕੋਈ ਪਿੱਛੇ ਰਿਹਾ ਹੈਨੀ, ਫੁੱਫੜ ਵੀ ਆ ਗਿਆ ਏ ਹੁਣ ‘ਫ਼ੇਸ-ਬੁੱਕ’ ’ਤੇ!

-ਤਰਲੋਚਨ ਸਿੰਘ ‘ਦੁਪਾਲ ਪੁਰ’, ਫ਼ੋਨ ਨੰ : 001-408-915-1268