.... ਠਾਠ ਬੜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜੋ ਵੀਰ ਮੁਦਿਆਂ ਉੱਤੇ ਲਿਖਦੇ ਨੇ, ਹੈ ਕਲਮਕਾਰਾਂ ਦੀ ਘਾਟ ਬੜੀ।

Image: For representation purpose only.


ਜੋ ਵੀਰ ਮੁਦਿਆਂ ਉੱਤੇ  ਲਿਖਦੇ ਨੇ, ਹੈ  ਕਲਮਕਾਰਾਂ ਦੀ ਘਾਟ ਬੜੀ।
    ਇਸ਼ਕ ਮੁਸ਼ਕ ਤੇ ਲਿਖਦੇ ਰਹੀਏ ਜੀ, ਰਹੇ ਦਿਲ ਵਿਚ ਇਹੇ ਚਾਹਤ ਬੜੀ।
ਜੇਕਰ ਲਿਖਤ  ਤੇ  ਪੇਚਾ  ਪੈ  ਜਾਵੇ, ਫਿਰ  ਹੁੰਦੀ ਹੈ ਘਬਰਾਹਟ ਬੜੀ।
    ਧੱਬਾ ਲੱਗ ਜਾਏ ਜੇ ਬਦਨਾਮੀ ਦਾ, ਫਿਰ ਮਹਿਸੂਸ ਹੁੰਦੀ ਹੈ ਘਾਟ ਬੜੀ।
ਰਚਨਾ ਹਜ਼ਾਰਾਂ ’ਚੋਂ ਇਕ ਹੁੰਦੀ ਹੈ, ਜੋ ਪੜ੍ਹਦਿਆਂ ਲੱਗੇ ਸਮਾਰਟ ਬੜੀ।
    ਜੇ ਮਿਲੇ ਸਭਾ ਵਲੋਂ ਸਨਮਾਨ ਕੋਈ, ਫਿਰ ਮਿੰਨੀ ਜਹੀ ਹੋਏ ਆਹਟ ਬੜੀ।
ਜੇ ਗੱਲ ਲਿਖਤ ਦੀ ਪੁੱਠੀ ਪੈਣ ਲੱਗੇ, ਫਿਰ  ਦਿਲ ਨੂੰ ਲਗਦੀ ਸ਼ਾਕ ਬੜੀ।
    ਦੱਦਾਹੂਰੀਆ ਮਸਤੀ ਚੜ੍ਹ ਜਾਂਦੀ ਹੈ, ਜੇ ਵਿਚ ਮਹਿਫ਼ਲ ਬੱਝੇ ਠਾਠ ਬੜੀ।
- ਜਸਵੀਰ ਸ਼ਰਮਾਂ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 95691-49556