ਪਹਿਲਾਂ ਜਿਹਾ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪਹਿਲਾਂ ਜਿਹਾ ਨਾ ਰਹਿ ਗਿਆ ਪੰਜਾਬ ਸਾਡਾ,

Photo

ਪਹਿਲਾਂ ਜਿਹਾ ਨਾ ਰਹਿ ਗਿਆ ਪੰਜਾਬ ਸਾਡਾ,
ਪਹਿਲਾਂ ਜਹੇ ਨਾ ਲੋਕਾਂ 'ਚ ਪਿਆਰ ਦਿਸਦੇ,
ਤਰੱਕੀ ਕਿਸੇ ਦੀ ਨਾ ਕਿਸੇ ਤੋਂ ਜਰ ਹੁੰਦੀ,
ਭਾਈ ਸਕੇ ਭਾਈ ਤੇ ਕਰਦੇ ਵਾਰ ਦਿਸਦੇ,
ਯਾਰੀਆਂ ਵਿਚੋਂ ਵੀ ਮਤਲਬ ਦੀ ਬੋਅ ਆਵੇ,
ਯਾਰ ਯਾਰ ਲਈ ਬਣੇ ਗ਼ਦਾਰ ਦਿਸਦੇ,
ਹੋਈ ਰੋਜ਼ਾਨਾ ਹੀ ਕੁੱਖਾਂ ਵਿਚ ਕਤਲ ਜਾਂਦੇ,
ਜੰਮਦੀਆਂ ਕੁੜੀਆਂ ਦੇ ਵੱਡੇ ਭਾਰ ਦਿਸਦੇ,
ਜਵਾਨੀ ਦੇਸ਼ ਦੀ ਨਸ਼ੇ ਵਿਚ ਜਾਵੇ ਗ਼ਰਕਦੀ,
ਚੜ੍ਹਦੀ ਉਮਰੇ ਹੀ ਮੁੰਡੇ ਲਾਚਾਰ ਦਿਸਦੇ,
ਹਰ ਚੀਜ਼ 'ਚ ਮਿਲਾਵਟ ਜਹੀ ਨਜ਼ਰ ਆਵੇ,
ਕੈਮੀਕਲਾਂ ਨਾਲ ਹੁੰਦੇ ਫੱਲ ਤਿਆਰ ਦਿਸਦੇ,
ਪੁੱਤ ਪਿਉ ਨੂੰ ਬਹੁਤੇ ਆਖੀ ਬੁੜ੍ਹਾ ਜਾਵਣ,
ਵੱਡਿਆਂ ਪ੍ਰਤੀ ਨਾ ਭੋਰਾ ਸਤਿਕਾਰ ਦਿਸਦੇ,
ਚੜਿੱਕ ਵਾਲਿਆ ਬੈਠ ਪੜਤਾਲ ਕਰੀਏ,
ਅਸੀ ਖ਼ੁਦ ਭਲਾ ਕਿੰਨੇ ਜ਼ਿੰਮੇਵਾਰ ਦਿਸਦੇ।

-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585