Poem: ਹੌਲੀ ਹੌਲੀ ਅੱਗੇ ਆ ਜਾਂਦੀਆਂ...

ਏਜੰਸੀ

ਵਿਚਾਰ, ਕਵਿਤਾਵਾਂ

Poem: ਹੌਲੀ-ਹੌਲੀ ਮੂਹਰੇ ਆ ਜਾਂਦੀਆਂ ਕੀਤੀਆਂ ਬੇਈਮਾਨੀਆਂ ਜੀ।

Poem In Punjabi

 

Poem: ਹੌਲੀ-ਹੌਲੀ ਮੂਹਰੇ ਆ ਜਾਂਦੀਆਂ ਕੀਤੀਆਂ ਬੇਈਮਾਨੀਆਂ ਜੀ।
        ਲੋਕ ਵੀ ਹੁਣ ਸਮਝਦਾਰ ਨੇ, ਨਹੀਂ ਪੁਗਦੀਆਂ ਸ਼ੈਤਾਨੀਆਂ ਜੀ।

ਸਮੇਂ ਅੱਗੇ ਢੇਰੀ ਹੋ ਜਾਂਦੇ, ਚੁਸਤ ਚਲਾਕੀਆਂ ਦਾਅ ਪੇਚ ਸਾਰੇ,
        ਜਵਾਨਾਂ ਨੂੰ ਚਿੱਤ ਨਾ ਕਰ ਸਕੀਆਂ, ਬੁੱਢਿਆਂ ਦੀਆਂ ਭਲਵਾਨੀਆਂ ਜੀ।

ਮਾਇਆ ਖੁੱਸ ਜਾਂਦੀ, ਕਮਾਈ ਠੱਗੀਆਂ ਠੋਰੀਆਂ ਨਾਲ ਸਾਰੀ,
        ਪੱਲੇ ਰਹਿ ਜਾਂਦੀਆਂ ਮਿਹਨਤ ਨਾਲ ਕਮਾਈਆਂ ਦਵਾਨੀਆਂ ਜੀ।

ਸੇਖੋਂ ਦਿਲ ਜਿੱਤੇ ਜਾਂਦੇ ਨੇ, ਉਤੋਂ ਮਿੱਠਾ ਨਹੀਂ ਅੰਦਰੋਂ ਮਿੱਠਾ ਬੋਲ ਕੇ,
        ਮੋਹ ਦੇ ਚਸ਼ਮੇ ਫਿਰ ਭਰ-ਭਰ ਵੰਡਦੇ, ਕੀ ਬੰਦੇ ਕੀ ਜ਼ਨਾਨੀਆਂ ਜੀ।

- ਗੁਰਦਿੱਤ ਸਿੰਘ ਸੇਖੋਂ,  ਪਿੰਡ ਤੇ ਡਾਕ ਦਲੇਲ ਸਿੰਘ ਵਾਲਾ 
ਮੋਬਾਈਲ : 97811-72781