Photo
ਯਾਦਾਂ ਦੀਆਂ, ਸੁਣ ਅੜੀਏ ਛੱਲਾਂ,
ਚੇਤੇ ਕਰਵਾਉਂਦੀਆਂ ਤੇਰੀਆਂ ਗੱਲਾਂ।
ਦਿਲ ਰੋਵੇ ਰੂਹ ਕੁਰਲਾਵੇ,
ਵੇ ਤੂੰ ਮੁੜ ਮੁੜ ਚੇਤੇ ਆਵੇਂ ।
ਅੱਖੀਆਂ 'ਚੋਂ ਮੈਂ ਨੀਂਦ ਗਵਾ ਲਈ,
ਤੇਰੇ ਨਾਲ ਮੈਂ ਕਾਹਦੀ ਲਾ ਲਈ।
ਉਸ ਘੜੀ ਨੂੰ ਦਿਲ ਮੇਰਾ ਪਛਤਾਵੇ,
ਦਿਲ ਰੋਵੇ ਰੂਹ ਕੁਰਲਾਵੇ....
ਭੁਲਿਆ ਮੈਨੂੰ ਸੁਣ ਤੂੰ ਯਾਰਾ,
ਯਾਦ ਕਰਾਂ ਮੈਂ ਦਿਨ ਵੇ ਸਾਰਾ।
ਯਾਦਾਂ ਦੇ ਦਿਲ 'ਚ ਉਠਦੇ ਲਾਵੇ,
ਦਿਲ ਰੋਵੇ ਰੂਹ ਕੁਰਲਾਵੇ....
ਵੇ ਹੱਦ ਤੂੰ ਤਾਂ ਸੱਜਣਾ ਕਰਤੀ,
ਵੇ ਮੁੱਕ ਚੱਲੀ ਹਾਂ ਮੈਂ ਤਾਂ ਦਰਦੀ।
ਜ਼ਿੰਦਗੀ ਬਣਾ ਦਿਤੀ ਢਲਦੇ ਪਰਛਾਵੇਂ,
ਦਿਲ ਰੋਵੇ ਰੂਹ ਕੁਰਲਾਵੇ....
-ਸ਼ਿਵਨਾਥ ਦਰਦੀ, ਮੋਬਾਈਲ 9855155392