Diwali Special Article 2025: ਰੌਸ਼ਨੀਆਂ ਦਾ ਤਿਉਹਾਰ
ਆਉ ਸਾਰੇ ਦੀਪ ਜਲਾਈਏ, ਜਾਤ ਪਾਤ ਸਭ ਭੇਦ ਮਿਟਾ ਕੇ,
Diwali Special Article 2025
ਆਉ ਸਾਰੇ ਦੀਪ ਜਲਾਈਏ,
ਜਾਤ ਪਾਤ ਸਭ ਭੇਦ ਮਿਟਾ ਕੇ,
ਰੌਸ਼ਨੀਆਂ ਦਾ ਤਿਉਹਾਰ ਮਨਾਈਏ।
ਦੀਪ ਗਿਆਨ ਦਾ ਜਦੋਂ ਵੀ ਜਗਦਾ,
ਅੰਧਕਾਰ ਉਦੋਂ ਦੂਰ ਹੈ ਭੱਜਦਾ।
ਝੂਠ ਦੇ ਕਦੇ ਹੋਣ ਪੈਰ ਨਾ,
ਪਰ ਸੱਚ ਕੋਠੇ ਚੜ੍ਹ ਕੇ ਗੱਜਦਾ।
ਸਬਰ ਵਾਲਾ ਥੋੜ੍ਹਾ ਖਾ ਲੈਂਦਾ,
ਪਰ ਲਾਲਚੀ ਕਦੇ ਨਾ ਰੱਜਦਾ।
ਬੰਦੀ ਛੋੜ ਜਾਂ ਕਹੋ ਦੀਵਾਲੀ,
ਹੁੰਦੀ ਅੰਬਰਸਰ ਦੀ ਦੇਖਣ ਵਾਲੀ।
ਬਾਹਰ ਦੀਪ ਤਾਂ ਹਰ ਸਾਲ ਜਗਾਉਂਦੇ,
ਪਰ ਇਸ ਵਾਰ ਮਨ ਅੰਦਰ ਜਗਾਈਏ।
ਸਾਫ਼ ਵਾਤਾਵਰਣ ਵੀ ਬੜਾ ਜ਼ਰੂਰੀ,
ਇਸ ਲਈ ਕੋਈ ਪਟਾਕਾ ਨਾ ਚਲਾਉਣ ਦੀ,
ਸਾਰੇ ਮਿਲ ਕੇ ਸਹੁੰ ਅਸੀਂ ਖਾਈਏ।
ਪਟਾਕਿਆਂ ਦੇ ਨਾਲ ਪ੍ਰਦੂਸ਼ਣ ਹੁੰਦਾ,
ਇਹ ਗੱਲ ਹਰ ਇਕ ਨੂੰ ਸਮਝਾਈਏ।
ਪਟਾਕਿਆਂ ਦੀ ਜਗ੍ਹਾ ਬੂਟਾ ਲਾ ਕੇ,
ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ।
- ਰਜਵਿੰਦਰ ਪਾਲ ਸ਼ਰਮਾ, ਬਠਿੰਡਾ।
ਮੋਬਾ : 70873-67969
ਰੌਸ਼ਨੀਆਂ ਦਾ ਤਿਉਹਾਰ