Poem: ਗੰਢੇ ਛਿੱਤਰ ਜਾਂ ਰੁਪਈਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem:ਗੰਢੇ ਪੁੱਟਦਾ ਚੋਰ ਸੀ ਗਿਆ ਫੜਿਆ, ਮਾਲਕ ਉਸ ਨੂੰ ਸਜ਼ਾ ਸੁਣਾਉਣ ਲੱਗਾ।

Poem in punjabi

ਗੰਢੇ ਪੁੱਟਦਾ ਚੋਰ ਸੀ ਗਿਆ ਫੜਿਆ,
            ਮਾਲਕ ਉਸ ਨੂੰ ਸਜ਼ਾ ਸੁਣਾਉਣ ਲੱਗਾ।
ਸੌ ਗੰਢੇ ਸੌ ਛਿੱਤਰ ਜਾਂ ਸੌ ‘ਡੰਨ’ ਦੇ ਦਏ,
            ਚੋਰ ‘ਸੋਚ’ ਕੇ ਇਕ ਅਪਣਾਉਣ ਲੱਗਾ।
ਗੰਢੇ ਬਾਰਾਂ ਕੁ ਖਾ ਲਏ ਜਦ ‘ਹੁੱਬਦੇ’ ਨੇ,
            ਪਾਣੀ ਅੱਖਾਂ ’ਚ ਉਸ ਦੇ ਆਉਣ ਲੱਗਾ।
ਕਹਿੰਦਾ ਛਿੱਤਰ ਹੀ ਸਹਿ ਕੇ ਦੇਖ ਲੈਨਾ,
            ਗੰਢੇ ਖਾ ਕੇ ਜੀਅ ਕਚਿ੍ਹਆਉਣ ਲੱਗਾ।
ਪੈ ਗਏ ਪੱਚੀ ਕੁ ਛਿੱਤਰ ਜਦ ਪਿੱਠ ਉੱਤੇ,
            ਹੱਥ ਅਪਣੀ ਜੇਬ ਵਿਚ ਪਾਉਣ ਲੱਗਾ।
ਹੁਣ ਜੁਰਮਾਨਾ ਹੀ ਦੇਣ ਨੂੰ ਤਿਆਰ ਹਾਂ ਮੈਂ,
            ਸੌ ਦਾ ਨੋਟ ਇਉਂ ਆਖ ਫੜਾਉਣ ਲੱਗਾ!
   -ਤਰਲੋਚਨ ਸਿੰਘ ਦੁਪਾਲ ਪੁਰ, ਫ਼ੋਨ ਨੰ :001-408-915-1268