ਬੱਚਿਆਂ ਦੀ ਕੁਰਬਾਨੀ
ਬੱਚਿਆਂ ਦੀ ਕੁਰਬਾਨੀ ਨੂੰ ਤਾਂ ਜਾਂਦੇ ਸਭ ਭੁਲਾਈ, ਮਠਿਆਈਆਂ ਦੇ ਲੰਗਰ ਲਾ ਕੇ ਮੇਲੇ ਜਾਣ ਲਗਾਈ।
Representative
ਬੱਚਿਆਂ ਦੀ ਕੁਰਬਾਨੀ ਨੂੰ ਤਾਂ ਜਾਂਦੇ ਸਭ ਭੁਲਾਈ,
ਮਠਿਆਈਆਂ ਦੇ ਲੰਗਰ ਲਾ ਕੇ ਮੇਲੇ ਜਾਣ ਲਗਾਈ।
ਪਹਿਲਾਂ ਸਾਰਾ ਮਹੀਨਾ ਲੋਕੀ ਭੁੰਜੇ ਸੌਂਦੇ ਸੀ,
ਅੱਜ ਦੇ ਲੋਕਾਂ ਨੇ ਵੇਖੋ ਉਹ ਵੀ ਰੀਤ ਭੁਲਾਈ।
ਹੁਣ ਨਾ ਕੋਈ ਯਾਦ ਪੁਰਾਣੀ, ਦਿਸਦੀ ਉਥੇ ਵੇਖਣ ਨੂੰ,
ਬਸ ਇਕ ਸੰਗਮਰਮਰ ਲਾਉਣ ਦੀ ਖ਼ਾਤਰ ਯਾਦਾਂ ਜਾਣ ਮਿਟਾਈ।
ਸ਼ਰਧਾ ਦੇ ਫੁੱਲ ਭੇਟ ਕਰਨ ਨੂੰ ਜਾਂਦਾ ਏ ਕੋਈ ਵਿਰਲਾ ਈ,
ਉਂਜ ਤਾਂ ਨਿੱਕੇ ਵੱਡੇ ਜਾ ਕੇ ਭੀੜਾਂ ਜਾਣ ਵਧਾਈ।
ਵੋਟਾਂ ਖ਼ਾਤਰ ਉਥੇ ਕਈ ਲੀਡਰ ਵੀ ਤਾਂ ਜਾਂਦੇ ਨੇ,
ਇਕ ਦੁਜੇ ਤੇ ਚਿੱਕੜ ਸੁੱਟ ਕੇ ਕਰਦੇ ਰਹਿਣ ਬੁਰਾਈ।
ਗ਼ੁਲਾਮੀ ਵਾਲਾ ਸਜਦਾ ਕਰਦਾ ਬੱਚਿਆਂ ਦੀ ਕੁਰਬਾਨੀ ਨੂੰ,
ਜਿਨ੍ਹਾਂ ਅਪਣੀ ਕੋਮਲ ਜ਼ਿੰਦਗੀ, ਕੌਮ ਦੇ ਲੇਖੇ ਲਾਈ।
- ਬੂਟਾ ਗ਼ੁਲਾਮੀ ਵਾਲਾ, ਕੋਟ ਈਸੇ ਖ਼ਾਂ, ਮੋਗਾ।
ਮੋਬਾਈਲ : 94171-97395