Poem: ਕਿਸਾਨੀ ਸੰਘਰਸ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਡੱਲੇਵਾਲ ਜੀ ਦੀ ਸਿਹਤ ਦਿਨੋ ਦਿਨ ਜਾਏ ਘਟਦੀ, ਅਰਦਾਸ ਸਿਹਤਯਾਬੀ ਲਈ ਥਾਂ ਥਾਂ ਕੀਤੀ ਗਈ ਹੈ ਜੀ। 

Poem in punjabi

ਹਾਸੋਹੀਣੀਆਂ ਗੱਲਾਂ ਸੈਂਟਰ ਸਰਕਾਰ ਕਰਦੀ, ਮੰਗਾਂ ਮੰਨ ਕੇ ਜੋ ਲਾਗੂ ਕਰਦੀ ਨਹੀਂ ਹੈ ਜੀ।
ਐਵੇਂ ਟਿੰਡ ਦੇ ਵਿਚ ਕਾਨਾ ਹੈ ਪਾਈ ਫਿਰਦੀ, ਕਿੰਨਿਆਂ ਸਾਲਾਂ ਤੋਂ ਉਹੀ ਕੁਹਾੜੀ ਉਹੀ ਕਹੀ ਹੈ ਜੀ।
ਹਾਲੇ ਪੁਛਦੀ ਫਿਰਦੀ ਮੰਗਾਂ ਤੁਹਾਡੀਆਂ ਕੀ ਭਾਈ? ਇਹਦੀ ਲੋਈ ਸ਼ਰਮ ਦੀ ਬਿਲਕੁਲ ਲਹੀ ਹੈ ਜੀ। 
ਕਿਸਾਨੀ ਮੰਗਾਂ ਤਾਂ ਸਾਰੀਆਂ ਜਾਇਜ਼ ਹੀ ਨੇ, ਮੁੱਢੋ ਨੀਤ ਬਦਨੀਤ ਇਹਦੀ ਰਹੀ ਹੈ ਜੀ।
ਡੱਲੇਵਾਲ ਜੀ ਦੀ ਸਿਹਤ ਦਿਨੋ ਦਿਨ ਜਾਏ ਘਟਦੀ, ਅਰਦਾਸ ਸਿਹਤਯਾਬੀ ਲਈ ਥਾਂ ਥਾਂ ਕੀਤੀ ਗਈ ਹੈ ਜੀ। 
ਹਰਿਆਣਾ ਸਰਕਾਰ ਹੀ ਪਹਿਲਾਂ ਧਰਮਰਾਜ ਬਣ ਬੈਠੀ, ਸੈਂਟਰ ਸਰਕਾਰ ਦੀ ਕਰਦੀ ਜੋ ਰਈ ਹੈ ਜੀ।
ਵਾਹਿਗੁਰੂ ਕਰੇ ਸੈਂਟਰ ਸਰਕਾਰ ਨੂੰ ਮੱਤ ਆ ਜਾਏ, ਆਉ ਰਲ ਮਿਲ ਕਰੀਏ ਸਾਰੇ ਅਰਦਾਸ ਭਾਈ। 
ਵਾਲ ਵਿੰਗਾ ਨਾ ਹੋਇ ਕਦੇ ਵੀ ਕਿਸੇ ਕਿਸਾਨ ਆਗੂ ਦਾ, ਦੱਦਾਹੂਰੀਏ ਵਲੋਂ ਜੋਦੜੀ ਵਾਹਿਗੁਰੂ ਪਾਸ ਭਾਈ। 
- ਜਸਵੀਰ ਸ਼ਰਮਾ ਦੱਦਾਹੂਰ, ਸ਼੍ਰੀ ਮੁਕਤਸਰ ਸਾਹਿਬ।
ਮੋਬਾ : 95691-49556