ਆਦਮੀ: ਬੋਤਲਾਂ ਵਿਚ ਬੰਦ ਹੋ ਕੇ ਰਹਿ ਰਿਹਾ ਹੈ ਆਦਮੀ, ਬਿਲਕੁਲ ਹੀ ਢੇਰੀ ਢਾਅ ਕੇ ਬਹਿ ਰਿਹਾ ਹੈ ਆਦਮੀ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਹਿੰਮਤ ਨਾ ਰਹੀ ਕਰੇ ਹਰ ਜ਼ੁਲਮ ਦਾ ਇਹ ਟਾਕਰਾ, ਆਪੇ ਚੁੱਪ ਚਪੀਤਾ ਦੁਖੜੇ ਸਹਿ ਰਿਹਾ ਹੈ ਆਦਮੀ।

Man: The man is living in bottles, the man is just floating...

 

ਬੋਤਲਾਂ ਵਿਚ ਬੰਦ ਹੋ ਕੇ ਰਹਿ ਰਿਹਾ ਹੈ ਆਦਮੀ।
    ਬਿਲਕੁਲ ਹੀ ਢੇਰੀ ਢਾਅ ਕੇ ਬਹਿ ਰਿਹਾ ਹੈ ਆਦਮੀ।
ਹਿੰਮਤ ਨਾ ਰਹੀ ਕਰੇ ਹਰ ਜ਼ੁਲਮ ਦਾ ਇਹ ਟਾਕਰਾ,
    ਆਪੇ ਚੁੱਪ ਚਪੀਤਾ ਦੁਖੜੇ ਸਹਿ ਰਿਹਾ ਹੈ ਆਦਮੀ।
ਕਰ ਕੇ  ਉਲਟੇ ਕੰਮ ਸਾਰੇ ਦੁਨੀਆਂ ਵਾਲੇ ਸਮਝਦਾਰ,
    ਫਿਰ ਵੀ ਸੱਚਾ ਖ਼ੁਦ ਨੂੰ ਵੇਖੋ ਕਹਿ ਰਿਹਾ ਹੈ ਆਦਮੀ।
ਪੜਿ੍ਹਆ ਲਿਖਿਆ ਹੋ ਕੇ ਵੀ ਅੱਜ ਅਨਪੜ੍ਹਾਂ ਦੇ ਵੱਸ ਹੋ,
    ਖ਼ੁਦ ਹੀ ਭੰਬਲਭੂਸੇ ਵਿਚ ਪੈ ਰਿਹਾ ਹੈ ਆਦਮੀ। 
ਕਰਦਾ ਬਹੁਤ ਪਾਖੰਡ ਅਤੇ ਵਿਖਾਵੇ, ਸਾਹਮਣੇ ਲੋਕਾਂ ਦੇ,
    ਮਤਲਬ ਨੂੰ ਹੀ ਨਾਮ ਰੱਬ ਦਾ ਲੈ ਰਿਹਾ ਹੈ ਆਦਮੀ। 
‘ਲੱਖੇ’ ਹਾਰ ਗਿਆ ਹੈ ਹਿੰਮਤ ਹੋਰਾਂ ਉੱਤੇ ਆਸ ਰੱਖ,
        ਕਾਗਾਂ ਕੋਲੋਂ ਦੰਗਲ ਦੇ ਵਿਚ ਢਹਿ ਰਿਹਾ ਹੈ ਆਦਮੀ।
- ਲਖਵਿੰਦਰ ਸਿੰਘ ਲੱਖਾ ਸਲੇਮਪੁਰੀ 
ਸੰਪਰਕ: +255785645594