ਬੰਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜ਼ਿੰਦਗੀ ਦੌੜੀ ਜਾਂਦੀ ਦੇ ਚੱਕੇ ਜਾਮ ਹੋ ਗਏ, ਤਕੜਾ ਬਣਦਾ ਸੀ ਰਿਹਾ ਪਰ ਹਾਰ ਬੰਦਾ,

File Photo

ਜ਼ਿੰਦਗੀ ਦੌੜੀ ਜਾਂਦੀ ਦੇ ਚੱਕੇ ਜਾਮ ਹੋ ਗਏ, ਤਕੜਾ ਬਣਦਾ ਸੀ ਰਿਹਾ ਪਰ ਹਾਰ ਬੰਦਾ,

ਮੁੱਠੀ ਵਿਚ ਸੀ ਕਹਿੰਦਾ ਹਰ ਚੀਜ਼ ਮੇਰੇ, ਕਰਦਾ ਫਿਰਦਾ ਸੀ ਏਨਾ ਹੰਕਾਰ ਬੰਦਾ,

ਸਵਾਦ ਜੀਭ ਦਾ ਕਰਨ ਲਈ ਪੂਰਾ, ਅਨੇਕਾਂ ਪਸ਼ੂ ਜੀਵ ਸੀ ਦਿੰਦਾ ਮਾਰ ਬੰਦਾ,

ਪੁਤਰਾਂ ਲਈ ਵੀ ਕੁੱਖਾਂ ਵਿਚ ਕਤਲ ਕੀਤੇ, ਸਮਝਦਾ ਧੀਆਂ ਨੂੰ ਏਨਾ ਸੀ ਭਾਰ ਬੰਦਾ,

ਧਰਤ ਹਵਾ ਤੇ ਪਾਣੀ ਪਲੀਤ ਕਰ ਦਿਤੇ, ਕਹਿਰ ਹਰ ਥਾਂ ਰਿਹਾ ਸੀ ਗੁਜ਼ਾਰ ਬੰਦਾ,

ਆਹ ਵੀ ਮੈਂ ਤੇ ਔਹ ਵੀ ਸੱਭ ਮੈਂ ਕਰਿਆ, ਭੱਜਿਆ ਫਿਰਦਾ ਸੀ ਰੱਬ ਵਿਸਾਰ ਬੰਦਾ,

ਕੁਦਰਤ ਨਾਲ ਕੀਤਾ ਖਿਲਵਾੜਾ ਡਾਢਾ, ਨਤੀਜੇ ਭੁਗਤਣ ਲਈ ਨਹੀਂ ਸੀ ਤਿਆਰ ਬੰਦਾ,

ਰਾਜਾ ‘ਚੜਿਕ’ ਲੋਚੇ ਸੱਭ ਠੀਕ ਹੋਜੂ, ਕਾਸ਼ ਬਣ ਜਾਵੇ ਜੇ ਹੁਣ ਵੀ ਸਮਝਦਾਰ ਬੰਦਾ।

ਰਾਜਾ ਗਿੱਲ ‘ਚੜਿੱਕ’, ਸੰਪਰਕ : 94654-11585