ਨਹੀਂ ਮਾਫ਼ ਕਰਨਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਗੁਰੂ ਗਰੰਥ ਸਹਿਬ ਦੀ ਹੋਈ ਬੇਅਦਬੀ, ਲੱਭੇ ਪੁਲੀਸ ਨੂੰ ਅਜੇ ਨਾ ਚੋਰ ਬਾਪੂ,......

Not forgive

ਗੁਰੂ ਗਰੰਥ ਸਹਿਬ ਦੀ ਹੋਈ ਬੇਅਦਬੀ, ਲੱਭੇ ਪੁਲੀਸ ਨੂੰ ਅਜੇ ਨਾ ਚੋਰ ਬਾਪੂ,
ਇਸ ਕੰਮ ਵਿਚ, ਹੱਥ ਪ੍ਰੇਮੀਆਂ ਦਾ, ਇਹੋ ਚੋਰ ਨੇ ਨਹੀਂ ਕੋਈ ਹੋਰ ਬਾਪੂ,
ਨਹੀਂ ਮਿਲਣੀ ਇਨ੍ਹਾਂ ਨੂੰ ਢੋਈ ਇਥੇ, ਨਿਰਾਦਰ ਗੁਰੂ ਦਾ ਕੀਤਾ ਹੈ ਘੋਰ ਬਾਪੂ,
ਇਹ ਬੰਦੇ ਨਹੀਂ ਪੱਥਰ ਦੇ ਲੋਕ ਹੁੰਦੇ, ਹਿਰਦੇ ਇਨ੍ਹਾਂ ਦੇ ਬਣੇ ਕਠੋਰ ਬਾਪੂ,

ਸਿੱਖ ਧਰਮ ਵਿਚ, ਰਹੇਗਾ ਰੋਸ ਬਾਹਲਾ, ਕੀ ਹੋ ਗਿਆ ਚਲੇ ਨਾ ਜ਼ੋਰ ਬਾਪੂ,
ਸ਼ਰਮ-ਧਰਮ ਗੁਆ ਲਈ ਪਾਪੀਆਂ ਨੇ, ਨਹੀਂ ਸੱਭ ਤੋਂ ਅਸੀ ਕਮਜ਼ੋਰ ਬਾਪੂ,
ਅਜਿਹੀ ਮਾਰ-ਮਾਰੀ ਵੱਡੇ ਮੂਰਖਾਂ ਨੂੰ, ਉਮਰ ਭਰ ਇਹ ਕਰਨ ਟਕੋਰ ਬਾਪੂ,
ਪੈਸੇ ਲੈ ਕੇ ਕੀਤੇ ਸੀ ਕੰਮ ਮਾੜੇ, ਇਹ ਕਾਂ ਤੋਂ ਬਣ ਗਏ ਢੋਰ ਬਾਪੂ,

ਦੋ ਇਥੇ ਸ਼ਹੀਦ ਹੋਏ ਸਿੰਘ ਸੂਰੇ, ਮਾੜੇ ਬੰਦਿਆਂ ਦੇ ਹੱਥ ਸੀ ਡੋਰ ਬਾਪੂ,
ਹੋ ਸਕੇ ਤਾਂ ਪੰਥ ਨੂੰ ਮਾਫ਼, ਕਰ ਦੇ, ਆਏ ਵਕਤ ਤਾਂ ਲਾਵਾਂਗੇ ਜ਼ੋਰ ਬਾਪੂ,
ਨਰਕਾਂ ਵਿਚ ਸਾਰਾ ਪ੍ਰਵਾਰ ਜਾਣਾ, ਕੀੜੇ ਖਾਣਗੇ ਭੋਰ-ਭੋਰ ਬਾਪੂ
'ਸੰਧੂ' ਕੌਮ ਨੇ ਕਦੇ ਨਹੀਂ ਮਾਫ਼ ਕਰਨਾ, ਚੁਕ ਦੇਣਗੇ ਇਨ੍ਹਾਂ ਦੇ ਤੋਰ ਬਾਪੂ।

-ਹਰੀ ਸਿੰਘ 'ਸੰਧੂ' ਸੁਖੇਵਾਲਾ ਜ਼ੀਰਾ, ਸੰਪਰਕ : 98774-76161