ਚਾਨਣ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਇਕ ਮੁੱਠ ਦੇ ਜਾ ਸੱਜਣਾ ਸਾਨੂੰ ਚਾਨਣ ਦੀ।

Light

ਇਕ ਮੁੱਠ ਦੇ ਜਾ ਸੱਜਣਾ ਸਾਨੂੰ ਚਾਨਣ ਦੀ।

ਰਾਹਤ ਜਿਹੀ ਤਾਂ ਮਿਲ ਜੇ ਜ਼ਿੰਦਗੀ ਮਾਨਣ ਦੀ।

ਸਾਡੀ ਜ਼ਿੰਦਗੀ ਦੇ ਸੱਜਣਾ ਘੁੱਪ ਹਨੇਰੇ ਨੇ,

ਕੁੱਝ ਪਤਾ ਨਹੀ ਹੋਣੇ ਕਦੋਂ ਸਵੇਰੇ ਨੇ,

ਕੋਸ਼ਿਸ਼ਾਂ ਕਰਦੇ ਗ਼ਮ ਫੁਲਕਾਰੀ ਤਾਨਣ ਦੀ,

ਇਕ ਮੁੱਠ ਦੇ ਜਾ ਸੱਜਣਾ ਸਾਨੂੰ ਚਾਨਣ ਦੀ।

ਉਹ ਵਿਚ ਹਵਾਵਾਂ ਗੱਲਾਂ ਰਲੀਆਂ ਪਿਆਰ ਦੀਆਂ,

ਉਹ ਨਜ਼ਰਾਂ ਟਿਕੀਆਂ ਸਾਡੇ ਤੇ ਸੰਸਾਰ ਦੀਆਂ,

ਖਿੱਚ ਬੜੀ ਸੀ ਸੀਨੇ ਤੈਨੂੰ ਜਾਨਣ ਦੀ,

ਇਕ ਮੁੱਠ ਦੇ ਜਾ ਸੱਜਣਾ ਸਾਨੂੰ ਚਾਨਣ ਦੀ,

ਰਾਹਤ ਜਿਹੀ ਤਾਂ ਮਿਲ ਜੇ ਜ਼ਿੰਦਗੀ ਮਾਨਣ ਦੀ।

ਉਹ ਚੁੱਪ ਰਹਿ ਕੇ ਅਸੀ ਸਬਰ ਬਥੇਰਾ ਕੀਤਾ ਏ,

ਮਰਨ ਦੇ ਲਈ ਅਸੀ ਜ਼ਹਿਰ ਬਥੇਰਾ ਪੀਤਾ ਏ,

ਜਾਚ ਸਿਖ ਲਈ ਯਾਦਾਂ ਨੂੰ ਅਸੀ ਛਾਨਣ ਦੀ,

ਇਕ ਮੁੱਠ ਦੇ ਜਾ ਸੱਜਣਾ ਸਾਨੂੰ ਚਾਨਣ ਦੀ,

ਰਾਹਤ ਜਿਹੀ ਤਾਂ ਮਿਲ ਜੇ ਜ਼ਿੰਦਗੀ ਮਾਨਣ ਦੀ।

'ਗ਼ੁਲਾਮੀ ਵਾਲਿਆ' ਪਲਕਾਂ ਵਿਚ ਲਕੋ ਲੈ ਵੇ,

ਉਹ ਅਸੀ ਤੇ ਤੇਰੇ ਹੋਗੇ ਤੂੰ ਵੀ ਹੋ ਲੈ ਵੇ,

ਮੰਨ ਅਰਜ਼ੋਈ ਅਪਣੀ ਹੀ ਰੂਹ ਹਾਨਣ ਦੀ,

ਇਕ ਮੁੱਠ ਦੇ ਜਾ ਸੱਜਣਾ ਸਾਨੂੰ ਚਾਨਣ ਦੀ,

ਰਾਹਤ ਜਿਹੀ ਤਾਂ ਮਿਲ ਜੇ ਜ਼ਿੰਦਗੀ ਮਾਨਣ ਦੀ।

-ਬੂਟਾ ਗੁਲਾਮੀ ਵਾਲਾ, ਸੰਪਰਕ : 94171-97395