ਸਪੋਕਸਮੈਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਪੋਕਸਮੈਨ ਵਰਗਾ ਕੋਈ ਮਿਤ ਹੈ ਨਹੀਂ, ਸੱਚ ਲਿਖੇ ਤੇ ਕਰੇ ਕਮਾਲ ਬੇਲੀ...................

Spokesman

ਸਪੋਕਸਮੈਨ ਵਰਗਾ ਕੋਈ ਮਿਤ ਹੈ ਨਹੀਂ, ਸੱਚ ਲਿਖੇ ਤੇ ਕਰੇ ਕਮਾਲ ਬੇਲੀ,
ਸੌਦੇ ਸਾਧ ਲਾਈ ਜਦੋਂ ਕਲਗ਼ੀ, ਪੰਜਾਬ ਤੁਰ ਪਿਆ ਇਸ ਦੇ ਨਾਲ ਬੇਲੀ,

ਪਰਦੇ ਖੋਲ੍ਹਦਾ ਸਾਧਾਂ ਪਖੰਡੀਆਂ ਦੇ, ਕਰੇ ਲੀਡਰਾਂ ਦਾ ਬੁਰਾ ਹਾਲ ਬੇਲੀ,
ਸਪੋਕਸਮੈਨ ਨੂੰ ਆਖੇ 'ਜੀ ਆਇਆਂ', ਕੀ ਬੁੱਢਾ, ਜਵਾਨ, ਕੀ ਬਾਲ ਬੇਲੀ,

ਦੁੱਖ ਸੁੱਖ ਵਿਚ, ਅਸੀ ਹਾਂ ਨਾਲ ਤੇਰੇ, ਹੀਰੇ ਵਾਂਗ ਪਿਆ ਚਮਕੇ ਲਾਲ ਬੇਲੀ,
ਪੱਖ ਪੂਰਦਾ ਨਹੀਂ ਵਜ਼ੀਰੀਆਂ ਦਾ, ਫਸਿਆ ਨਹੀਂ ਸਿਆਸਤ ਦੇ ਜਾਲ ਬੇਲੀ,

ਕਈ ਤਰ੍ਹਾਂ ਦੀਆਂ ਮਿਲੀਆਂ ਧਮਕੀਆਂ ਵੀ, ਅੱਗੇ ਖੜ ਗਿਆ ਬਣ ਕੇ ਢਾਲ ਬੇਲੀ,
ਇਸ ਨੇ ਲੱਖਾਂ ਮੁਸੀਬਤਾਂ ਝੱਲੀਆਂ ਨੇ, ਤਾਹੀਂਉਂ ਲੀਡਰਾਂ ਦੀ ਗਲੇ ਨਾ ਦਾਲ ਬੇਲੀ,

ਹੰਸਾਂ ਵਾਂਗ ਤੁਰੀ ਜਾਵੇ ਤੋਰ ਪਿਆਰੇ, ਵੇਖੋ ਵਖਰੀ ਇਸ ਦੀ ਚਾਲ ਬੇਲੀ,
ਨਾਂ ਰੋਸ਼ਨ ਕਰੇ 'ਸੰਧੂ' ਲਿਖਾਰੀਆਂ ਦੇ, ਸਭਿਆਚਾਰ ਨੂੰ ਰਿਹਾ ਸੰਭਾਲ ਬੇਲੀ।

-ਹਰੀ ਸਿੰਘ 'ਸੰਧੂ' ਸੰਪਰਕ : 98774-76161