ਧਰਤੀ ਹੇਠਲਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਬੇਸਮਝੀ ਵਿਚ ਅਸੀ ਮੁਕਾ ਲਿਆ, ਧਰਤ ਹੇਠਲਾ ਪਾਣੀ ਜੀ,

Water

ਬੇਸਮਝੀ ਵਿਚ ਅਸੀ ਮੁਕਾ ਲਿਆ, ਧਰਤ ਹੇਠਲਾ ਪਾਣੀ ਜੀ,

ਮਾਰੂਥਲ ਹੁਣ ਬਣਦੀ ਜਾਂਦੀ, ਪੰਜ ਆਬਾਂ ਦੀ ਰਾਣੀ ਜੀ,

ਸਾਨੂੰ ਗੁਰੂਆਂ ਨੇ ਜੋ ਬਖ਼ਸ਼ੀ, ਅੰਮ੍ਰਿਤ ਧੁਰ ਕੀ ਬਾਣੀ ਜੀ,

ਅਸਲੀ ਅਰਥ ਨਾ ਪੜ੍ਹੇ ਪੰਜਾਬੀਉ, ਪੈ ਗਏ ਹੋਰ ਹੀ ਵਾਹਣੀ ਜੀ,

ਫੜ ਲਈ ਫਿਰ ਪੁਜਾਰੀਵਾਦ ਦੀ, ਉਹੀ ਰੀਤ ਪੁਰਾਣੀ ਜੀ,

ਗਧਿਆਂ ਨੇ ਹੱਥ ਆਏ ਲਾਲ ਦੀ, ਭੋਰਾ ਕਦਰ ਨਾ ਜਾਣੀ ਜੀ,

ਨਸ਼ਿਆਂ ਨੇ ਖਾ ਲਈ ਜਵਾਨੀ, ਪਸਰ ਗਈ ਮੁਰਦੇਹਾਣੀ ਜੀ,

'ਪਸਿਆਨੇ' ਜੇ ਨਾ ਸੁਧਰੇ ਪੰਜ ਸੱਤ ਸਾਲ ਤਾਂ ਸਮਝੋ ਖ਼ਤਮ ਕਹਾਣੀ ਜੀ।

-ਦਰਸ਼ਨ ਸਿੰਘ ਪਸਿਆਣਾ, ਸੰਪਰਕ : 97795-85081