Poem: ਜੁਮਲੇਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem in punjabi: ਜਿਸ ਦੀਆਂ ਨਾਦਾਨੀਆਂ ਦਾ ਸ਼ੋਰ ਹੈ, ਗੱਦੀ ’ਤੇ ਬੈਠਾ, ਆਖਦੇ ਨੇ ‘ਚੋਰ’ ਹੈ।

Poem in punjabi

Poem in punjabi: ਜਿਸ ਦੀਆਂ ਨਾਦਾਨੀਆਂ ਦਾ ਸ਼ੋਰ ਹੈ, ਗੱਦੀ ’ਤੇ ਬੈਠਾ, ਆਖਦੇ ਨੇ ‘ਚੋਰ’ ਹੈ।
ਜੁਮਲੇਬਾਜ਼ੀ ਵਿਚ ਕੋਈ ਸਾਨ੍ਹੀ ਨਹੀਂ, ਆਖ਼ਦਾ ਕੁੱਝ ਹੈ, ਕਰਦਾ ਕੁੱਝ ਹੋਰ ਹੈ।
ਹੈ ਕੀਮਤਾਂ ਦੀ ਮਾਰ ਨੇ ਤੋੜੀ ਕਮਰ, ਬਣ ਗਿਆ ਬੰਦੇ ਦਾ ਵੇਖੋ ਮੋਰ ਹੈ।
‘‘ਸਫ਼ਲ ਹੋ ਜੀ’’, ਆਖਦੇ ਖ਼ੁਸ਼ਾਮਦੀ, ਮੁਖ਼ਾਲਫ਼ਾਂ ਦੇ ਵਾਸਤੇ ਉਹ ‘ਝੋਰ’ ਹੈ।
‘ਜੋੜ-ਤੋੜ’ ਦੀ ਹੈ ਮਾਲਾ ਫੇਰਦਾ, ਆਖਦੈ ਹੁਣ ‘ਰਲ-ਮਿਲੇ’ ਦਾ ਦੌਰ ਹੈ।    
‘ਚਿੱਤ’ ਕਰ ਦਿਤੇ ਨੇ ਸਾਰੇ ਪਹਿਲਵਾਨ, ‘ਬਾਜ਼ੂ-ਏ-ਕਾਤਿਲ’ ਵਿਚ ਐਨਾ ਜ਼ੋਰ ਹੈ।
ਐਵੇਂ ਹੀ ਨਾ ਸੋਚ ਕਿ ਇਹ ਹੈ ਉਹੀ, ਮੈਂ ਜੋ ਆਖਾਂ, ਉਹ ਤੇ ਬੰਦਾ ਹੋਰ ਹੈ।
 - ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ,
    ਮੋਬਾਈਲ : 97816-46008