ਕਪੁੱਤ ਦਾ ਕਬਿਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪੰਚ ਪ੍ਰਧਾਨੀ ਦੇ ਸਿਧਾਂਤ ਵਾਲਾ ਭੋਗ ਪਾਇਆ, ਧੌਂਸ ਨਾਲ ਬਣੇ ਜੀਜੇ-ਸਾਲੇ ਦੇ ਜੜੁੱਤ ਨੇ,

Photo

ਪੰਚ ਪ੍ਰਧਾਨੀ ਦੇ ਸਿਧਾਂਤ ਵਾਲਾ ਭੋਗ ਪਾਇਆ, ਧੌਂਸ ਨਾਲ ਬਣੇ ਜੀਜੇ-ਸਾਲੇ ਦੇ ਜੜੁੱਤ ਨੇ,

ਸੁਬਾਹ ਹੋਰ ਸ਼ਾਮੀ ਹੋਰ ਤੋਲਦੇ ਕੁਫ਼ਰ ਰਹਿੰਦੇ, ਲੋਕਾਂ ਨੂੰ ਸਮਝਦੇ ਆ ਜਿੱਦਾਂ ਖੌਰੇ ਬੁੱਤ ਨੇ,

ਪੀਲੀ ਵੇਲ ਵਾਂਗ ਛਾਏ ਹੋਏ ਨੇ ਦਹਾਕਿਆਂ ਤੋਂ, ਪੰਥ ਦੇ ਬਾਗਾਂ ਲਈ ਬਣੇ ਪੱਤਝੜ ਰੁੱਤ ਨੇ,

ਗੁੱਝੇ ਹੁਣ ਰਹਿਣ ਨਾ ਕਮੀਨੇ ਕਾਰੇ ਲੀਡਰਾਂ ਦੇ, ਮੀਡੀਏ ਦੇ 'ਨੇਤਰ' ਵੀ ਅਨੋਖੇ ਅਦਭੁੱਤ ਨੇ,

ਸਿੱਖ ਰਾਜ ਦੇ ਸੀ ਜਿਵੇਂ ਬੇੜੀਆਂ ਵਿਚ ਵੱਟੇ ਪਾਏ, ਧਿਆਨ ਸਿੰਘ ਡੋਗਰੇ ਤੇ ਉਹਦੇ ਪਾਪੀ ਪੁੱਤ ਨੇ,

ਲਗਦੈ ਫ਼ਰੇਬ ਹੋਣ ਵਾਲੈ ਫਿਰ ਸਿੱਖਾਂ ਨਾਲ, ਬਾਪ ਵਾਲਾ ਰਾਹ ਹੀ ਫੜ ਲਿਆ ਐ 'ਕਪੁੱਤ' ਨੇ।

-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 001-408-915-1268