ਬਿਹਾਰ ਵਿਚ ਹਾਰ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਲਗਦਾ ਸੀ ਬਹੁਤਿਆਂ ਨੂੰ ਪਾਏਗਾ ਬਿਹਾਰ ਮੋੜਾ,

Tejashwi Yadav

ਲਗਦਾ ਸੀ ਬਹੁਤਿਆਂ ਨੂੰ ਪਾਏਗਾ ਬਿਹਾਰ ਮੋੜਾ,

ਤੋੜੇਗਾ ਹੰਕਾਰ ਇਹੋ ਸੋਚਾਂ ਸੀ ਵਿਚਾਰੀਆਂ,

ਬੜਾ ਹੀ ਅਜੀਬ ਵੋਟਾਂ ਵਾਲਾ ਅਲਜਬਰਾ ਏ,

ਗੁਣਾਂ ਤੇ ਘਟਾਉ ਤਕਸੀਮਾਂ ਨੇ ਨਿਆਰੀਆਂ,

ਵੇਖ ਕੇ ਤੇਜਸਵੀ ਦਾ ਤੇਜ ਆਗੂ ਸੋਚੀਂ ਪਏ,

ਤੇਜ਼ੀ ਨਾਲ ਕਿੱਦਾਂ ਉਸ ਨੇ ਭਰੀਆਂ ਉਡਾਰੀਆਂ,

ਖ਼ੁਸ਼ ਪੂਰਾ ਹੋਇਆ ਭਾਵੇਂ ਜਗਿਆ 'ਚਿਰਾਗ' ਨਾ,

ਤੇਲ ਜਿਹਨੂੰ ਦਿਤਾ ਸੀਗਾ 'ਭਗਵੇਂ' ਖਿਡਾਰੀਆਂ,

ਸੀਪੀਆਈ ਐਮ ਨਾਲੇ 'ਪੰਜਾ' ਤੇ ਉਵੈਸੀ ਜਿੱਤੇ,

ਵੋਟਰਾਂ ਨੇ ਸੋਚਾਂ 'ਚਾਰੇ ਪਾਸੇ' ਨੂੰ ਖਿਲਾਰੀਆਂ,

ਸਾਰਿਆਂ ਨੂੰ ਗੱਫੇ ਦਿਤੇ ਕੱਟਾ-ਕੱਟੀ ਕਢਿਆ ਨਾ,

ਫ਼ਾਸ਼ੀਵਾਦੀਆਂ ਨੂੰ ਗਲ ਪਾ ਲਿਆ ਬਿਹਾਰੀਆਂ,

-ਤਰਲੋਚਨ ਸਿੰਘ 'ਦੁਪਾਲ ਪੁਰ', ਸੰਪਰਕ : 001-408-915-1268