Pome: ਮੌਜੂਦਾ ਸਮੇਂ ਦੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨਗੀ ਹੀਣ ਹੋਇਆ, ਆਪੋਜੀਸ਼ਨ ਤਾਂ ਰੰਗ ਵਿਖਾਊਗਾ ਹੀ?  ਸੌ ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਹੈ ਇਹ, ਅਪਣੀ ਹੋਂਦ ਲਈ ਰੰਗ ਵਿਖਾਊਗਾ ਹੀ। 

Poem in punjabi

ਸ਼੍ਰੋਮਣੀ ਅਕਾਲੀ ਦਲ ਪ੍ਰਧਾਨਗੀ ਹੀਣ ਹੋਇਆ, ਆਪੋਜੀਸ਼ਨ ਤਾਂ ਰੰਗ ਵਿਖਾਊਗਾ ਹੀ? 
ਸੌ ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਹੈ ਇਹ, ਅਪਣੀ ਹੋਂਦ ਲਈ ਰੰਗ ਵਿਖਾਊਗਾ ਹੀ। 

ਸਿਆਸੀ ਗਲਿਆਰਿਆਂ ਵਿਚ ਇਹ ਛਿੜੀ ਚਰਚਾ,  ਨਵੀਆਂ ਲੀਹਾਂ ਤਾਂ ਹੁਣ ਕੋਈ ਪਾਊਗਾ ਹੀ। 
ਹੋ ਰਹੀ ਸੀ ਬਹੁਤ ਚਿਰ ਤੋਂ ਮੰਗ ਇਸ ਦੀ, ਚੰਨ ਕੋਈ ਨਵਾਂ ਸ਼੍ਰੋਮਣੀ ਅਕਾਲੀ ਦਲ ਚੜ੍ਹਾਉੂਗਾ ਹੀ। 

ਵੱਖ ਹੋਇਆ ਅਕਾਲੀ ਦਲ ਹੁਣ ਵੇਖੋ, ਸਿੱਖ ਪੰਥ ਵਿਚ ਕੋਈ ਨਵੀਂ ਤਰਥੱਲੀ ਮਚਾਊਗਾ ਹੀ।
ਵਾਹਿਗੁਰੂ ਕਰੇ ਰਹਿਮਤ ਇਕ ਹੋ ਜਾਣ ਸਾਰੇ, ਕੋਈ ਇਸ ਪਾਸੇ ਵੀ ਕਦਮ ਵਧਾਊਗਾ ਹੀ।। 

ਰਹਿਮਤ ਕਰੇ ਸਤਿਗੁਰੂ ਜੇ ਕੋਈ ਕਰੇ ਕਿਰਪਾ, ਨਾ ਕੋਈ ਵੰਡੀਆਂ ਪੰਥ ਵਿਚ ਪਊਗਾ ਹੀ। 
ਸਤਿਗੁਰ ਕਰਨ ਕ੍ਰਿਪਾ ਤੇ ਸੁਮੱਤ ਬਖ਼ਸ਼ਣ, ਲਿਖਾਰੀ ਦੱਦਾਹੂਰੀਆ ਦਿਲੋਂ ਇਹ ਚਾਹੂਗਾ ਹੀ। 

ਲੋੜ ਏਕਤਾ ਅਖੰਡਤਾ ਦੀ ਹੈ ਸੱਭ ਨੂੰ, ਪਾੜੋ ਤੇ ਰਾਜ ਕਰੋ ਦਿਲੋਂ ਕੋਈ ਨਾ ਚਾਹੂਗਾ ਹੀ। 
ਅੱਜ ਦੋਸਤੋ ਇਸ ਦੀ ਹੈ ਲੋੜ ਡਾਢੀ, ਬਾਹਰੀ ਤਾਕਤਾਂ ਨੂੰ ਆਪਾਂ ਭਜਾਈਏ ਜੀ। 

ਦੱਦਾਹੂਰੀਆ ਦੂਈ ਤੇ ਦਵੈਸ਼ ਕੱਢੀਏ ਮਨਾਂ ਵਿਚੋਂ, ਘੁੱਟ ਗਲਵੱਕੜੀ ਇਕ ਦੂਜੇ ਨੂੰ ਪਾਈਏ ਜੀ। 
- ਜਸਵੀਰ ਸ਼ਰਮਾ ਦੱਦਾਹੂਰ, ਮੁਕਤਸਰ ਸਾਹਿਬ। ਮੋਬਾ : 95691-49556